ਵਿਸ਼ੇਸ਼ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਇੱਕ ਮਹਾਨ ਕਾਰਜ ਹੈ : ਚਾਵਲਾ
ਹੁਸ਼ਿਆਰਪੁਰ 16 ਸਤੰਬਰ (ਤਰਸੇਮ ਦੀਵਾਨਾ)- ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿੱਚ ਤਰੁਣ ਚਾਵਲਾ, ਸੀਐਫਓ ਅਤੇ ਡਾਇਰੈਕਟਰ ਵਰਧਮਾਨ ਕੰਪਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੂੰ ਵਿਸ਼ੇਸ਼ ਬੱਚਿਆਂ ਵੱਲੋਂ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਨੇ ਅਧਿਆਪਕ ਦਿਵਸ ‘ਤੇ ਆਪਣੇ ਵਿਚਾਰ ਪੇਸ਼ ਕੀਤੇ, ਉਨ੍ਹਾਂ ਕਿਹਾ ਕਿ ਸਰਵਪੱਲੀ ਰਾਧਾਕ੍ਰਿਸ਼ਨਨ ਸਾਡੀ ਪ੍ਰੇਰਨਾ ਹਨ, ਇਸ ਮੌਕੇ ਵਿਸ਼ੇਸ਼ ਬੱਚਿਆਂ ਅਤੇ ਡਿਪਲੋਮਾ ਵਿਦਿਆਰਥੀਆਂ ਨੇ ਇੱਕ ਸਮਾਜਿਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਪਰਮਜੀਤ ਸਿੰਘ ਸਚਦੇਵਾ ਨੇ ਆਪਣੇ ਵਿਚਾਰ ਪੇਸ਼ ਕੀਤੇ, ਹਰ ਸਾਲ ਦੀ ਤਰ੍ਹਾਂ ਕਰਨਲ ਗੁਰਮੀਤ ਸਿੰਘ ਦੇ ਪੁੱਤਰ ਜਸਮੀਤ ਦੀ ਯਾਦ ਵਿੱਚ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ ਨੂੰ ਜਸਮੀਤ ਅਵਾਰਡ ਆਫ ਐਕਸੀਲੈਂਸ ਦਿੱਤਾ ਜਾਂਦਾ ਹੈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਚੋਟੀ ਦੇ ਅਧਿਆਪਕਾਂ ਅਤੇ ਸਟਾਫ ਨੂੰ 50,000 ਰੁਪਏ ਦਾ ਨਕਦ ਇਨਾਮ ਵੰਡਿਆ। ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਟੀਚਰਜ਼ ਟ੍ਰੇਨਿੰਗ ਇੰਸਟੀਚਿਊਟ ਵਿਖੇ, ਇਹ ਸਨਮਾਨ ਲੈਕਚਰਾਰ ਪ੍ਰੇਮ ਕੁਮਾਰ ਅਤੇ ਜੇਐਸਐਸ ਆਸ਼ਾ ਕਿਰਨ ਸਕੂਲ ਦੀ ਸ਼੍ਰੀਮਤੀ ਰਜਨੀ ਬਾਲਾ ਸਮੇਤ 6 ਸਹਾਇਕ ਸਟਾਫ਼ ਨੂੰ ਦਿੱਤਾ ਗਿਆ।
ਇਸ ਮੌਕੇ ਤਰੁਣ ਚਾਵਲਾ ਨੇ ਅਧਿਆਪਕ ਦਿਵਸ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ੇਸ਼ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਇੱਕ ਮਹਾਨ ਕੰਮ ਹੈ ਜੋ ਆਸ਼ਾ ਕਿਰਨ ਸਕੂਲ ਦਾ ਸਟਾਫ਼ ਕਰ ਰਿਹਾ ਹੈ। ਇਸ ਮੌਕੇ ਸੀਏ ਤਰਨਜੀਤ ਸਿੰਘ, ਮਲਕੀਤ ਸਿੰਘ ਮਹੇੜੂ, ਮਸਤਾਨ ਸਿੰਘ ਗਰੇਵਾਲ, ਐਡਵੋਕੇਟ ਹਰੀਸ਼ ਚੰਦਰ ਐਰੀ, ਰਾਮ ਆਸਰ, ਵਿਨੋਦ ਭੂਸ਼ਣ ਅਗਰਵਾਲ, ਜਗਮੋਹਨ ਦਰਦੀ, ਲੋਕੇਸ਼ ਖੰਨਾ, ਕੋਰਸ ਕੋਆਰਡੀਨੇਟਰ ਵਰਿੰਦਰ ਕੁਮਾਰ, ਹਰਮੇਸ਼ ਤਲਵਾੜ, ਵਾਈਸ ਪ੍ਰਿੰਸੀਪਲ ਇੰਦੂ ਬਾਲਾ, ਪ੍ਰਿੰਸੀਪਲ ਸ਼ੈਲੀ ਸ਼ਰਮਾ ਵੀ ਮੌਜੂਦ ਸਨ।