Breaking
Fri. Oct 10th, 2025

ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਪਟਾਖਾ ਮਾਰਕੀਟ ਲਈ ਨਵੀਂ ਥਾਂ ਕੀਤੀ ਜਾਵੇਗੀ ਨਿਰਧਾਰਿਤ

ਪਟਾਖਾ ਮਾਰਕੀਟ

– ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਜਲੰਧਰ ਨੂੰ ਸ਼ਹਿਰੀ ਖੇਤਰ ’ਚ ਉਪਲਬਧ ਹੋਰ ਢੁੱਕਵੀਆਂ ਥਾਵਾਂ ਦੀ ਸੂਚੀ 10 ਦਿਨਾਂ ਦੇ ਅੰਦਰ ਭੇਜਣ ਦੇ ਨਿਰਦੇਸ਼

ਜਲੰਧਰ 24 ਜੂਨ (ਜਸਵਿੰਦਰ ਸਿੰਘ ਆਜ਼ਾਦ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਟਾਖਾ ਮਾਰਕੀਟ ਲਈ ਨਵੀਂ ਥਾਂ ਨਿਰਧਾਰਿਤ ਕਰਨ ਲਈ ਨਗਰ ਨਿਗਮ ਜਲੰਧਰ ਨੂੰ ਸ਼ਹਿਰੀ ਖੇਤਰ ’ਚ ਉਪਲਬਧ ਵੱਡੀਆਂ ਗਰਾਊਂਡਾਂ ਜਾਂ ਖਾਲੀ ਥਾਵਾਂ ਦੀ ਸੂਚੀ 10 ਦਿਨਾਂ ਦੇ ਅੰਦਰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਹਰ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕਿਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਕਤ ਸਥਾਨ ’ਤੇ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਚੱਲਦੇ ਹੋਣ ਕਰਕੇ ਬਲਰਟਨ ਪਾਰਕ ਨੂੰ ਆਰਜੀ ਪਟਾਖਾ ਮਾਰਕੀਟ ਲਈ ਵਰਤਣਾ ਸੁਰੱਖਿਆ ਪੱਖੋਂ ਉਚਿਤ ਨਹੀਂ ਹੋਵੇਗਾ।

ਪਟਾਖਾ ਮਾਰਕੀਟ ਲਈ ਕੋਈ ਹੋਰ ਢੁੱਕਵੀਂ ਜਗ੍ਹਾ ਚੁਣਨ ’ਤੇ ਜ਼ੋਰ ਦਿੰਦਿਆਂ ਡਾ. ਅਗਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਗਮ ਅਧੀਨ ਆਉਣ ਵਾਲੇ ਸ਼ਹਿਰੀ ਖੇਤਰ ਵਿੱਚ ਉਪਲਬਧ ਵੱਡੀਆਂ ਗਰਾਊਂਡਾਂ ਜਾਂ ਖਾਲੀ ਥਾਵਾਂ ਦੀ ਵਿਸਥਾਰਪੂਰਵਕ ਸੂਚੀ ਤਿਆਰ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਡੀ.ਸੀ. ਦਫ਼ਤਰ ਭੇਜੀ ਜਾਵੇ, ਤਾਂ ਜੋ ਪਟਾਖਾ ਮਾਰਕੀਟ ਲਈ ਨਵੀਂ ਥਾਂ ਨਿਰਧਾਰਿਤ ਕੀਤੀ ਜਾ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਸੂਚੀ ਤਿਆਰ ਕਰਦੇ ਸਮੇਂ ਜਗ੍ਹਾ ਦਾ ਅੰਦਾਜ਼ਨ ਆਕਾਰ, ਆਵਾਜਾਈ ਦੀ ਸਹੂਲਤ, ਆਸ-ਪਾਸ ਦੀ ਆਬਾਦੀ, ਅੱਗ ਬੁਝਾਊ ਸਾਧਨਾਂ ਦੀ ਉਪਲਬਧਤਾ ਆਦਿ ਬਾਰੇ ਵੀ ਵੇਰਵਾ ਦਿੱਤਾ ਜਾਵੇ।

By admin

Related Post