ਹੁਸ਼ਿਆਰਪੁਰ 20 ਜੂਨ ( ਤਰਸੇਮ ਦੀਵਾਨਾ ) ਮਨੁੱਖੀ ਜੀਵਨ ਉਦੋਂ ਹੀ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ ਜਦੋਂ ਸਾਡੀ ਵਲੋਂ ਹਰ ਕਦਮ ‘ਤੇ ਰੁੱਖ ਲਗਾਏ ਜਾਣਗੇ। ਪੌਦੇ ਲਗਾਉਣਾ ਜੀਵਨ ਲਈ ਬਹੁਤ ਮਹੱਤਵਪੂਰਨ ਕੰਮ ਹੈ। ਆਕਸੀਜਨ ਦੇਣ ਵਾਲੇ ਪੌਦਿਆਂ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ । ਇਹਨਾ ਗੱਲਾ ਡਾ ਪ੍ਰਗਟਾਵਾ ਬੁੱਧੀਜੀਵੀ, ਸ਼ਖਸੀਅਤ, ਪ੍ਰਸਿੱਧ ਸਮਾਜ ਸੇਵਕ ਅਤੇ “ਹਿਜ਼ ਐਕਸੀਲੈਂਟ ਐਂਡ ਕੋਚਿੰਗ ਸੈਂਟਰ ਅਤੇ ਸੰਤ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਚੱਗਰਾ” ਦੇ ਐਮ ਡੀ, ਡਾ. ਆਸ਼ੀਸ਼ ਸਰੀਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ।
ਉਹਨਾਂ ਕਿਹਾ ਕਿ ਰੁੱਖ ਸਾਨੂੰ ਮੁਫਤ ਵਿੱਚ ਆਕਸੀਜਨ ਦਿੰਦੇ ਹਨ। ਉਹਨਾਂ ਕਿਹਾ ਕਿ ਵੱਧਦੀ ਆਬਾਦੀ ਅਤੇ ਘੱਟਦੇ ਰੁੱਖ ਮਨੁੱਖੀ ਜੀਵਨ ਦੀ ਹੋਂਦ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਕਿਉਂਕਿ ਮਨੁੱਖ ਵਾਤਾਵਰਣ ਸੰਤੁਲਨ ਨਾਲ ਹੀ ਸੁਰੱਖਿਅਤ ਹੈ ਅਤੇ ਖੁਸ਼ ਰਹੇਗਾ। ਉਹਨਾਂ ਕਿਹਾ ਕਿ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਬਿਲਕੁਲ ਫਰੀ ਦੇ ਵਿੱਚ ਆਕਸੀਜਨ ਲੈਂਦੇ ਹਾਂ, ਫਿਰ ਸਾਨੂੰ ਪੌਦੇ ਲਗਾਉਣ ਪ੍ਰਤੀ ਉਦਾਸੀਨਤਾ ਕਿਉਂ? ਉਹਨਾਂ ਕਿਹਾ ਕਿ ਰੁੱਖਾਂ ਦੀ ਗਿਣਤੀ ਮੌਜੂਦਾ ਆਬਾਦੀ ਨੂੰ ਭਰਪੂਰ ਆਕਸੀਜਨ ਪ੍ਰਦਾਨ ਕਰਨ ਲਈ ਨਾਕਾਫ਼ੀ ਸਾਬਤ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ।
ਉਹਨਾਂ ਕਿਹਾ ਕਿ ਜੇਕਰ ਅਸੀਂ ਸਮੇਂ ਸਿਰ ਨਹੀਂ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਅਸੰਤੁਲਨ ਕਾਰਨ ਵਾਤਾਵਰਣ ਪ੍ਰਦੂਸ਼ਣ ਦਾ ਖ਼ਤਰਾ ਮੰਡਰਾ ਰਿਹਾ ਹੈ। ਕੁਦਰਤ ਮਨੁੱਖਾਂ ਨੂੰ ਮੁਫਤ ਵਿੱਚ ਆਕਸੀਜਨ ਸਮੇਤ ਕਈ ਤੋਹਫ਼ੇ ਦਿੰਦੀ ਹੈ। ਜ਼ਿੰਦਗੀ ਦੀ ਭੱਜ-ਦੌੜ ਵਿੱਚ, ਮਨੁੱਖ ਰੁੱਖਾਂ ਦੀ ਮਹੱਤਤਾ ਨੂੰ ਭੁੱਲ ਜਾਂਦਾ ਹੈ ਜਿਵੇਂ ਰੁੱਖਾਂ ਦੀ ਉਸਦੀ ਜ਼ਿੰਦਗੀ ਵਿੱਚ ਕੋਈ ਮਹੱਤਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸੰਤੁਲਿਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਮਨੁੱਖ ਦਾ ਨੈਤਿਕ ਫਰਜ਼ ਹੋਣਾ ਚਾਹੀਦਾ ਹੈ।