Breaking
Sat. Oct 11th, 2025

ਸੀ.ਐਮ. ਦੀ ਯੋਗਸ਼ਾਲਾ ; ਤਿਰੰਗੇ ਦੇ ਰੰਗ ’ਚ ਰੰਗਿਆ ਪੀ.ਏ.ਪੀ. ਗਰਾਊਂਡ

ਸੀ.ਐਮ. ਦੀ ਯੋਗਸ਼ਾਲਾ

– 19 ਜੂਨ ਨੂੰ ਸਵੇਰੇ 5 ਵਜੇ ਸ਼ੁਰੂ ਹੋਵੇਗਾ ‘ਪੰਜਾਬ ਯੋਗ ਸਮਾਗਮ-2025’

ਜਲੰਧਰ 18 ਜੂਨ (ਜਸਵਿੰਦਰ ਸਿੰਘ ਆਜ਼ਾਦ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸ਼ੁਰੂ ਕੀਤੇ ਅਭਿਆਨ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਸੂਬੇ ਭਰ ਵਿੱਚ ਲੋਕਾਂ ਨੂੰ ਜਿਥੇ ਯੋਗ ਦੇ ਲੜ ਲਾ ਕੇ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਜਲੰਧਰ ਵਿਖੇ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਰਾਜ ਪੱਧਰੀ ‘ਪੰਜਾਬ ਯੋਗ ਸਮਾਗਮ-2025’ ਕਰਵਾਇਆ ਜਾ ਰਿਹਾ ਹੈ। ਇਹ ਮਹੱਤਵਪੂਰਨ ਸਮਾਗਮ 19 ਜੂਨ ਨੂੰ ਸਵੇਰੇ 5 ਵਜੇ ਸ਼ੁਰੂ ਹੋਵੇਗਾ। ਇਸ ਸਮਾਗਮ ਲਈ ਪੀ.ਏ.ਪੀ. ਗਰਾਊਂਡ ਨੂੰ ਤਿਰੰਗੇ ਦੇ ਰੰਗ ਵਿੱਚ ਰੰਗਿਆ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ’ ਤਹਿਤ ਰਾਜ ਪੱਧਰੀ ‘ਪੰਜਾਬ ਯੋਗ ਸਮਾਗਮ-2025’ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਭਾਗੀਦਾਰਾਂ ਦੀ ਸਹੂਲਤ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਸਮਾਗਮ 19 ਜੂਨ ਨੂੰ ਸਵੇਰੇ 5 ਵਜੇ ਸ਼ੁਰੂ ਹੋਵੇਗਾ, ਜਿਸ ਲਈ ਪ੍ਰਬੰਧਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

By admin

Related Post