Breaking
Sun. Aug 23rd, 2026

ਵਾਰਡ ਨੰਬਰ 26 ਤੋਂ ‘ਆਪ’ ਉਮੀਦਵਾਰ ਅਜੇ ਕੁਮਾਰ ਚੌਹਾਨ ਦੇ ਹੱਕ ‘ਚ ਲਹਿਰ, ਵੋਟਰਾਂ ਵੱਲੋਂ ਵੱਡੀ ਲੀਡ ਨਾਲ ਜਿਤਾਉਣ ਦਾ ਦਾਅਵਾ

ਅਜੇ ਕੁਮਾਰ ਚੌਹਾਨ

ਹੁਸ਼ਿਆਰਪੁਰ 30 ਜੂਨ ( ਤਰਸੇਮ ਦੀਵਾਨਾ ) – ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਚੁੱਕੀਆਂ ਹਨ। ਇਸੇ ਤਹਿਤ ਵਾਰਡ ਨੰਬਰ 26 ਤੋਂ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਅਜੇ ਕੁਮਾਰ ਚੌਹਾਨ, ਜੋ ਰਾਜਨੀਤੀ ਦੀ ਆਪਣੀ ਪਹਿਲੀ ਪਾਰੀ ਖੇਡ ਰਹੇ ਹਨ, ਵੱਲੋਂ ਚੋਣ ਪ੍ਰਚਾਰ ਵਿੱਚ ਪੂਰੀ ਜਾਨ ਝੋਕ ਦਿੱਤੀ ਗਈ ਹੈ। ਆਉਣ ਵਾਲੀ 5 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਅਜੇ ਕੁਮਾਰ ਚੌਹਾਨ ਵੱਲੋਂ ਵਾਰਡ ਦੇ ਵੋਟਰਾਂ ਨਾਲ ਵੱਡੇ ਪੱਧਰ ‘ਤੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

​ਅਜੇ ਕੁਮਾਰ ਚੌਹਾਨ ਵੱਲੋਂ ਵਾਰਡ ਵਿੱਚ ਕੀਤੇ ਜਾ ਰਹੇ ਤੂਫਾਨੀ ਦੌਰਿਆਂ ਦੌਰਾਨ ਜਨਤਾ ਵੱਲੋਂ ਉਨ੍ਹਾਂ ਨੂੰ ਭਰਪੂਰ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ। ਇੱਕ ਨਵੇਂ ਅਤੇ ਨਿਮਰ ਚਿਹਰੇ ਵਜੋਂ ਉੱਭਰੇ ਅਜੇ ਚੌਹਾਨ ਦਾ ਵਾਰਡ ਵਾਸੀਆਂ ਵੱਲੋਂ ਥਾਂ-ਥਾਂ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਵੱਲੋਂ ਅਜੇ ਕੁਮਾਰ ਨੂੰ ਥਾਪੜਾ ਦੇ ਕੇ ਜਿੱਤ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

​”ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਉਹ ਇੱਕ ਇਮਾਨਦਾਰ ਅਤੇ ਮਿਹਨਤੀ ਉਮੀਦਵਾਰ ਨੂੰ ਚੁਣਨਗੇ ਅਤੇ ਅਜੇ ਕੁਮਾਰ ਚੌਹਾਨ ਨੂੰ ਵਾਰਡ ਨੰਬਰ 26 ਤੋਂ ਵੱਡੀ ਲੀਡ ਨਾਲ ਜਿਤਾ ਕੇ ਨਗਰ ਨਿਗਮ ਵਿੱਚ ਭੇਜਣਗੇ।”

​ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੇ ਕੁਮਾਰ ਚੌਹਾਨ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਦਾ ਉਨ੍ਹਾਂ ਦਾ ਇੱਕੋ-ਇੱਕ ਮਕਸਦ ਵਾਰਡ ਨੰਬਰ 26 ਦੀ ਨੁਹਾਰ ਬਦਲਣਾ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਤੋਂ ਇਹ ਸਾਫ਼ ਹੈ ਕਿ 5 ਜੁਲਾਈ ਨੂੰ ਵਾਰਡ ਦੇ ਲੋਕ ਬਦਲਾਅ ਅਤੇ ਵਿਕਾਸ ਦੇ ਹੱਕ ਵਿੱਚ ਫਤਵਾ ਦੇਣਗੇ।

By admin

Related Post