ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ )- ‘ਪਾਣੀ ਸਾਡੇ ਜੀਵਨ ਲਈ ਬਹੁਤ ਅਨਮੋਲ ਹੈ ਪਾਣੀ ਤੋਂ ਬਿਨਾਂ ਜ਼ਿੰਦਗੀ ਕੱਟਣੀ ਬਹੁਤ ਹੀ ਔਖੀ ਹੈ ਕਿਉਂਕਿ ਪਾਣੀ ਇਨਸਾਨੀ ਜ਼ਿੰਦਗੀ ਦੇ ਨਾਲ ਨਾਲ ਪਸ਼ੂਆਂ ਪੰਛੀਆਂ ਅਤੇ ਦਰਖਤਾਂ ਦੀ ਪਿਆਸ ਬੁਝਾਉਣ ਵਾਸਤੇ ਬਣੀ ਇੱਕ ਨਿਆਮਤ ਚੀਜ਼ ਹੈ ਪਾਣੀ ਦੀ ਗਰਮੀਆਂ ਦੇ ਮੌਸਮ ਦੇ ਨਾਲ ਨਾਲ ਸਰਦੀਆਂ ਦੇ ਮੌਸਮ ਵਿੱਚ ਵੀ ਮਨੁੱਖ ਦੇ ਨਾਲ ਨਾਲ ਸਾਰੇ ਪਸੂ-ਪੰਛੀਆਂ ਅਤੇ ਦਰਖਤਾਂ ਨੂੰ ਵੀ ਬਹੁਤ ਲੋੜ ਹੁੰਦੀ ਹੈ ਇਹ ਵਿਚਾਰ ਬੁੱਧੀਜੀਵੀ ਸ਼ਖਸ਼ੀਅਤ ਅਤੇ “ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ਉਹਨਾਂ ਕਿਹਾ ਕਿ ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਿਸੇ ਨਾ ਕਿਸੇ ਪਾਸਿਓਂ ਕਰ ਹੀ ਲੈਂਦਾ ਹੈ, ਪਰ ਬੇਜੁਬਾਨ ਪਸੂਆ ਤੇ ਪੰਛੀਆਂ ਨੂੰ ਵੀ ਅੱਤ ਦੀ ਗਰਮੀ ਵਿੱਚ ਆਪਣੀ ਪਿਆਸ ਬੁਝਾਉਣ ਲਈ ਦਰ ਦਰ ਭਟਕਣਾ ਪੈਂਦਾ ਹੈ।
ਉਹਨਾ ਦੱਸਿਆ ਕਿ ਕਈ ਵਾਰ ਪਾਣੀ ਨਾ ਮਿਲਣ ਕਰਕੇ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ ਪਾਣੀ ਤੋਂ ਬਿਨਾਂ ਬੇਹੋਸ਼ ਹੋ ਕੇ ਡਿੱਗੇ ਪੰਛੀਆਂ ਨੂੰ ਦੇਖ ਕੇ ਹਰੇਕ ਵਿਅਕਤੀ ਦਾ ਮਨ ਪਸੀਜ ਜਾਂਦਾ ਹੈ ਉਹਨਾਂ ਕਿਹਾ ਕਿ ਕਈ ਪਿੰਡਾਂ ਅਤੇ ਸਹਿਰਾ ਵਿੱਚ ਜਿੱਥੇ ਲੋਕਾਂ ਕੋਲ ਜਿਆਦਾ ਥਾਂ ਨਾ ਹੋਣ ਕਾਰਣ ਪੰਛੀਆਂ ਦੀ ਪਿਆਸ ਬੁਝਾਉਣ ਲਈ ਲੋਕ ਮਿੱਟੀ ਦੇ ਭਾਂਡਿਆਂ ਦਾ ਵਿਸ਼ੇਸ਼ ਇੰਤਜਾਮ ਕਰਕੇ ਉਹਨਾਂ ਭਾਂਡਿਆਂ ਵਿੱਚ ਪਾਣੀ ਪਾ ਕੇ ਆਪਣੇ ਮਕਾਨਾ ਉੱਪਰ ਪੰਛੀਆਂ ਦੇ ਪੀਣ ਲਈ ਰੱਖਦੇ ਹਨ। ਉੱਥੇ ਹੀ ਸਹਿਰਾਂ ਵਿੱਚ ਲੋਕ ਆਪਣੇ ਚੁਬਾਰਿਆਂ ਦੀਆ ਛੱਤਾਂ ਤੇ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਪਾ ਕੇ ਪੰਛੀਆਂ ਲਈ ਰੱਖਦੇ ਹਨ । ਉਹਨਾ ਸਮੂਹ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਮੌਸਮ ਵਿੱਚ ਪੰਛੀਆਂ ਅਤੇ ਜਾਨਵਰਾਂ ਦੀ ਪਿਆਸ ਬੁਝਾਉਣ ਲਈ ਮਿੱਟੀ ਦੇ ਬਰਤਨਾ ਵਿੱਚ ਪਾਣੀ ਜਰੂਰ ਭਰ ਕੇ ਰੱਖਣ।