Breaking
Fri. Jun 5th, 2026

ਫੁੱਟਬਾਲ ਕੋਚਿੰਗ ਦੇ ਹੁਨਰ ਅਤੇ ਸਿਖਲਾਈ ਸਬੰਧੀ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਾਰ ਰੋਜ਼ਾ ਸਿਖਲਾਈ ਕੈਂਪ ਦਾ ਉਦਘਾਟਨ

ਖਾਲਸਾ ਕਾਲਜ ਮਾਹਿਲਪੁਰ

ਹੁਸ਼ਿਆਰਪੁਰ / ਮਾਹਿਲਪੁਰ, 5 ਜੂਨ ( ਤਰਸੇਮ ਦੀਵਾਨਾ ) – ਫੁੱਟਬਾਲ ਪਲੇਅਰਜ ਐਸੋਸੀਏਸ਼ਨ ਪੰਜਾਬ ਵੱਲੋਂ ਖਾਲਸਾ ਕਾਲਜ ਮਾਹਿਲਪੁਰ ਦੇ ਸਹਿਯੋਗ ਨਾਲ ਕਾਲਜ ਵਿੱਚ ਫੁੱਟਬਾਲ ਖੇਡ ਦੇ ਕੋਚਾਂ ਲਈ 8 ਜੂਨ ਤੱਕ ਲਗਾਇਆ ਜਾ ਰਿਹਾ ਚਾਰ ਰੋਜ਼ਾ ਮੁਫ਼ਤ ਸਿਖਲਾਈ ਕੈਂਪ ਅੱਜ ਬਹੁਤ ਉਤਸ਼ਾਹ ਨਾਲ ਆਰੰਭ ਹੋ ਗਿਆ। ਇਸ ਕੈਂਪ ਦਾ ਉਦਘਾਟਨ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ ਵਲੋਂ ਕੌਂਸਲ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਖਜ਼ਾਨਚੀ ਵੀਰਇੰਦਰ ਸ਼ਰਮਾ, ਪ੍ਰਿੰਸੀਪਲ ਪਰਵਿੰਦਰ ਸਿੰਘ ਅਤੇ ਖੇਡ ਖੇਤਰ ਦੀਆਂ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਇਸ ਮੌਕੇ ਸਵਾਗਤੀ ਸ਼ਬਦਾਂ ਵਿਚ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਕੈਂਪ ਫੁੱਟਬਾਲ ਕੋਚਿੰਗ ਦੀ ਸਿਖਲਾਈ ਲਈ ਖਿਡਾਰੀਆਂ ਅਤੇ ਕੋਚਾਂ ਨੂੰ ਹੁਨਰਮੰਦ ਬਣਾਉਣ ਵਿਚ ਅਹਿਮ ਸਹਾਇਕ ਹੋਵੇਗਾ। ਇਸ ਮੌਕੇ ਕੋਚ ਹਰਪ੍ਰੀਤ ਸਿੰਘ ਅਤੇ ਕੋਚ ਹਰਮਨਜੋਤ ਸਿੰਘ ਖਾਬੜਾ ਨੇ ਕਿਹਾ ਕਿ ਕੈਂਪ ਵਿੱਚ ਪਿੰਡਾਂ, ਅਕੈਡਮੀਆਂ, ਕਾਲਜਾਂ ਆਦਿ ਦੀਆਂ ਫੁੱਟਬਾਲ ਟੀਮਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਕੋਚਿੰਗ ਸਬੰਧੀ ਹੋਰ ਹੁਨਰਮੰਦ ਬਣਾਉਣ, ਕੋਚਿੰਗ ਵਿੱਚ ਕਰੀਅਰ ਦੇ ਵੱਧ ਤੋਂ ਵੱਧ ਮੌਕੇ ਪ੍ਰਫੁੱਲਿਤ ਕਰਨ ਅਤੇ ਖੇਡ ਦੇ ਬਾਰੀਕੀ ਨਾਲ ਨਿਰੀਖਣ ਸਬੰਧੀ ਪ੍ਰੈਕਟੀਕਲ, ਥਿਊਰੀ, ਵਿਚਾਰ ਚਰਚਾ ਅਤੇ ਕਲਾਸ ਰੂਮ ਲੈਕਚਰ ਸ਼ਾਮਿਲ ਹਨ। ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਨੇ ਇਸ ਕੋਚਿੰਗ ਕੈਂਪ ਲਈ ਪ੍ਰਬੰਧਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਅਮਰਿੰਦਰ ਸਿੰਘ, ਖੇਡ ਪ੍ਰਮੋਟਰ ਪ੍ਰਿੰਸੀਪਲ ਜਗਮੋਹਨ ਸਿੰਘ, ਨੈਸ਼ਨਲ ਖਿਡਾਰੀ ਕਰਨਵੀਰ ਪਰਮਾਰ, ਕੋਚ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਕਹਾਰਪੁਰ, ਇੰਜੀਨੀਅਰ ਤਰਲੋਚਨ ਸਿੰਘ ਸੰਧੂ, ਕੋਚ ਬੰਦਨਾ ਸਿੰਘ, ਸਮਾਜ ਸੇਵੀ ਤਲਵਿੰਦਰ ਸਿੰਘ ਹੀਰ, ਡਾ ਰਾਜ ਕੁਮਾਰ, ਡਾ ਜਤਿੰਦਰ ,ਕੋਚ ਹਰਿੰਦਰ ਸਨੀ, ਕੋਚ ਚਰਨਜੀਤ ਸਿੰਘ , ਪ੍ਰੋ ਰਿਸ਼ਭ ਆਦਿ ਸਮੇਤ ਫੁੱਟਬਾਲ ਖਿਡਾਰੀ ਵੀ ਹਾਜ਼ਰ ਸਨ।

By admin

Related Post