ਜਲੰਧਰ 10 ਜੁਲਾਈ (ਨਤਾਸ਼ਾ)- ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਜਲੰਧਰ ਕੈਂਟ ਸਟੇਸ਼ਨ ’ਤੇ ਵੀ ਹੁਣ ਰੁਕਿਆ ਕਰੇਗੀ। ਜਲੰਧਰ ਦੇ ਵਸਨੀਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਸਟੇਸ਼ਨ ’ਤੇ ਵੀ ਰੋਕਿਆ ਜਾਵੇ ਤਾਂ ਜੋ ਜਲੰਧਰ ਅਤੇ ਇਸ ਦੇ ਨੇੜਲੇ ਇਲਾਕਿਆਂ ਸਮੇਤ ਨਕੋਦਰ, ਕਪੂਰਥਲਾ, ਹੁਸ਼ਿਆਰਪੁਰ ਦੇ ਸ਼ਰਧਾਲੂ ਘੱਟ ਸਮੇਂ ਵਿਚ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਦਾ ਲਾਭ ਪ੍ਰਾਪਤ ਕਰ ਸਕਣ, ਜਿਸ ਨੂੰ ਅੱਜ ਪੂਰਾ ਕੀਤਾ ਗਿਆ।
ਰੇਲਵੇ ਬੋਰਡ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿਚ ਟ੍ਰੇਨ ਨੰਬਰ 22439 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ 22440 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਰੁਕੇਗੀ।
ਟ੍ਰੇਨ ਨੰਬਰ 22439 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਲੰਧਰ ਕੈਂਟ ਸਟੇਸ਼ਨ ’ਤੇ 10:04 ਵਜੇ ਪਹੁੰਚੇਗੀ ਅਤੇ 10:06 ਵਜੇ ਰਵਾਨਾ ਹੋਵੇਗੀ ਅਤੇ ਟ੍ਰੇਨ ਨੰਬਰ 22440 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਰੁਕੇਗੀ। ਭਾਰਤ ਐਕਸਪ੍ਰੈਸ ਹੁਣ ਜਲੰਧਰ ਕੈਂਟ ਸਟੇਸ਼ਨ ’ਤੇ ਸ਼ਾਮ 6:51 ਵਜੇ ਪਹੁੰਚੇਗੀ ਅਤੇ 6:53 ਵਜੇ ਰਵਾਨਾ ਹੋਵੇਗੀ।
ਜਲੰਧਰ ਕੈਂਟ ਸਟੇਸ਼ਨ ’ਤੇ ਰੁਕਣ ਕਾਰਨ, ਟ੍ਰੇਨ ਨੰਬਰ 22439 ਜੰਮੂ ਡਿਵੀਜ਼ਨ ਦੇ ਭੋਗਪੁਰ ਸਟੇਸ਼ਨ (ਇੰਟਰਚੇਂਜ ਪੁਆਇੰਟ) ’ਤੇ 05 ਮਿੰਟ ਦੇਰੀ ਨਾਲ ਪਹੁੰਚੇਗੀ ਅਤੇ ਟ੍ਰੇਨ ਨੰਬਰ 22440 ਅੰਬਾਲਾ ਡਿਵੀਜ਼ਨ ਦੇ ਸ਼ਾਨੇਵਾਲ ਸਟੇਸ਼ਨ (ਇੰਟਰਚੇਂਜ ਪੁਆਇੰਟ) ’ਤੇ 5 ਮਿੰਟ ਦੇਰੀ ਨਾਲ ਪਹੁੰਚੇਗੀ। ਰੁਕਣ ਤੋਂ ਬਾਅਦ, ਟ੍ਰੇਨ 22439/22440 ਦੇ ਸਮੇਂ ਨੂੰ ਜੰਮੂ ਡਿਵੀਜ਼ਨ ਅਤੇ ਅੰਬਾਲਾ ਡਿਵੀਜ਼ਨ ਦੇ ਸਮਾਂ-ਸਾਰਣੀ ਵਿਚ ਬਦਲਣਾ ਪਵੇਗਾ।