Breaking
Thu. Jul 16th, 2026

ਯੁਵਕ ਨੂੰ ਅਣਜਾਣ ਯੁਵਕ ਸਕਾਰਪਿਓ ਵਿੱਚ ਚੁੱਕ ਕੇ ਲੈ ਗਏ, 2 ਘੰਟੇ ਬਾਅਦ ਗੰਭੀਰ ਜ਼ਖਮੀ ਕਰਕੇ ਸੁੱਟ ਦਿੱਤਾ

ਸਕਾਰਪਿਓ

ਹੁਸ਼ਿਆਰਪੁਰ, 16 ਜੁਲਾਈ (ਤਰਸੇਮ ਦੀਵਾਨਾ )- ਪਿੰਡ ਭਵਾਨੀਪੁਰ ਦੇ ਯੁਵਕ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਸਕਾਰਪੀਉ ਵਿੱਚ ਪਾ ਕੇ ਲੈ ਜਾਇਆ ਗਿਆ, ਦੋ ਘੰਟੇ ਬਾਅਦ ਗੜਸ਼ੰਕਰ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ ਗਿਆ। ਓਥੋਂ ਲੋਕਾਂ ਨੇ ਉਸਨੂੰ ਉਠਾ ਕੇ ਹਸਪਤਾਲ ਪੁਚਾਇਆ ਤਾਂ ਹਸਪਤਾਲ ਵਿੱਚ ਡਾਕਟਰਨ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਭਵਾਨੀਪੁਰ ਦਾ ਮਨਜੀਤ ਸਿੰਘ ਉਰਫ਼ ਗੰਨੀ ਪੁੱਤਰ ਦਿਲਬਾਗ ਸਿੰਘ ਆਪਣੇ ਦੋਸਤ ਸੂਰਜ ਨਿਵਾਸੀ ਅਚਲਪੁਰ ਦੇ ਨਾਲ ਮੋਟਰਸਾਈਕਲ ‘ਤੇ ਪਿੰਡ ਝੋਨੋਵਲ ਦੇ ਨੇੜੇ ਪੈਟਰੋਲ ਪੰਪ ਵੱਲ ਆ ਰਿਹਾ ਸੀ ਤਾਂ ਲਗਭਗ ਬਾਰਾਂ ਵਜੇ ਇਕ ਸਕਾਰਪਿਓ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਫਿਰ ਮਨਜੀਤ ਸਿੰਘ ਉਰਫ਼ ਗੰਨੀ ਨਾਲ ਮਾਰਪੀਟ ਕੀਤੀ ਅਤੇ ਉਠਾ ਕੇ ਗੱਡੀ ਵਿੱਚ ਪਾ ਲਿਆ।

ਜਿਸ ਦੇ ਲਗਭਗ ਪੌਣੇ ਦੋ ਘੰਟੇ ਬਾਅਦ ਕਰੀਬ ਪੌਣੇ ਦੋ ਵਜੇ ਝੁੰਗੀਆਂ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ ਗਿਆ। ਐਸ ਐਚ ਉ ਨੇ ਕਿਹਾ ਕਿ ਤੇਜ਼ ਧਾਰ ਹਥਿਆਰਾਂ ਨਾਲ ਮਨਜੀਤ ਸਿੰਘ ਉਰਫ਼ ਗੰਨੀ ਨੂੰ ਮਾਰਿਆ ਗਿਆ ਹੈ। ਸੀਸੀਟੀਵੀ ਫੁੱਟੇਜ ਖੰਗਾਲ ਰਹੇ ਹਨ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ‘ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਜਾਵੇਗਾ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ। ਸੂਚਨਾ ਮੁਤਾਬਕ ਰਾਜਾ ਉਰਫ਼ ਰਜਨ ਨੇ ਪਹਿਲਾਂ ਗੱਡੀ ਵਿੱਚ ਜਬਰਦਸਤੀ ਬਿਠਾਇਆ ਅਤੇ ਫਿਰ ਕਤਲ ਕਰਕੇ ਝੁੰਗੀਆਂ ਬੀਨੇਵਾਲ ਰੋਡ ‘ਤੇ ਸੁੱਟ ਦਿੱਤਾ। ਰਾਜਾ ਉਰਫ਼ ਰਜਨ ਅਤੇ ਹੋਰ ਅਣਜਾਣ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

By admin

Related Post