ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ- ਜਸਵਿੰਦਰ ਬੱਲ
ਜਲੰਧਰ 4 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ‘ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ (ਇੰਡੀਆ) ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸੰਦੀਪ ਵਿਰਦੀ ਦੇ ਯਤਨਾਂ ਸਦਕਾ ਕਿਸ਼ਨਗੜ੍ਹ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ, ਅਵਤਾਰ ਸਿੰਘ ਕਾਨੂੰਗੋ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ, ਜ਼ਿਲ੍ਹਾ ਸਰਪ੍ਰਸਤ ਕਰਮਵੀਰ ਸਿੰਘ, ਜ਼ਿਲ੍ਹਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ, ਜਿਲਾ ਜਲੰਧਰ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਕਲਸੀ, ਅਮਰਿੰਦਰ ਸਿੰਘ ਸਿੱਧੂ ਮੀਤ ਪ੍ਰਧਾਨ, ਸੁਨੀਲ ਕੁਮਾਰ ਪੀ.ਆਰ. ਓ. ਜਲੰਧਰ, ਰਣਜੀਤ ਸਿੰਘ ਬੈਂਸ ਪ੍ਰਧਾਨ ਆਦਮਪੁਰ, ਸਦਾਨੰਦ ਸਾਬੀ ਖਜਾਨਚੀ ਆਦਮਪੁਰ, ਜੋਗਰਾਜ ਸਿੰਘ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਜੁਆਇੰਟ ਸੈਕਟਰੀ ਆਦਮਪੁਰ, ਤੋਂ ਇਲਾਵਾ ਇਲਾਕੇ ਦੇ ਪੱਤਰਕਾਰ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਦੌਰਾਨ ਕਿਸ਼ਨਗੜ੍ਹ-ਅਲਾਵਲਪੁਰ ਯੂਨਿਟ ਦੇ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਦੌਰਾਨ ਹੁਸਨ ਲਾਲ ਨੂੰ ਚੇਅਰਮੈਨ, ਜਸਵਿੰਦਰ ਬੱਲ ਨੂੰ ਪ੍ਰਧਾਨ, ਗੁਰਦੀਪ ਸਿੰਘ ਵਾਈਸ ਪ੍ਰਧਾਨ, ਸੁਰਜੀਤ ਪਾਲ ਜਨਰਲ ਸਕੱਤਰ, ਮਦਨ ਬੰਗੜ ਵਾਈਸ ਚੇਅਰਮੈਨ, ਅਮਨਦੀਪ ਹਨੀ ਕੈਸ਼ੀਅਰ, ਅੰਮ੍ਰਿਤਪਾਲ ਸੋਂਧੀ ਸਹਾਇਕ ਸਕੱਤਰ, ਗੁਰਦੇਵ ਮਹੇ ਪੀ.ਆਰ. ਓ. ਅਤੇ ਹਰਪ੍ਰੀਤ ਰੰਧਾਵਾ ਸਲਾਹਕਾਰ ਚੁਣੇ ਗਏ। ਇਸ ਦੌਰਾਨ ਚੁਣੇ ਗਏ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਕਿਸ਼ਨਗੜ੍ਹ-ਅਲਾਵਲਪੁਰ ਦੇ ਚੁਣੇ ਗਏ ਪ੍ਰਧਾਨ ਜਸਵਿੰਦਰ ਬੱਲ ਨੇ “ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ” ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਅਤੇ ਪ੍ਰਧਾਨ ਜਸਵਿੰਦਰ ਬੱਲ ਨੇ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਮੈਨੂੰ ਐਸੋਸੀਏਸ਼ਨ ਦੇ ਸੀਨੀਅਰ ਆਗੂਆਂ ਨੇ ਦਿੱਤੀ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਤੇ ਮਦਨ ਲਾਲ ਬੱਲਾਂ, ਬਲਵੰਤ ਕਾਹਲੋਂ, ਸੁਖਵਿੰਦਰ ਵਿਰਦੀ, ਅਜੀਤ ਸਿੰਘ ਰਾਏਪੁਰ, ਵਿਕਾਸ ਸ਼ਰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਪੱਤਰਕਾਰ ਹਾਜ਼ਰ ਸਨ।