ਪਹਿਲਗਾਮ ਵਿੱਚ ਹੋਏ ਸੈਲਾਨੀਆਂ `ਤੇ ਅੱਤਵਾਦੀ ਹਮਲੇ ਨੇ ਭਾਰਤ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ : ਬੇਗਮਪੁਰਾ ਟਾਈਗਰ ਫੋਰਸ

ਪਹਿਲਗਾਮ

ਭਾਰਤ ਸਰਕਾਰ ਨੂੰ ਪਾਕਿਸਤਾਨ ਵਲੋਂ ਕੀਤੇ ਗਏ ਕਾਇਰਾਨਾ ਹਰਕਤ ਦਾ ਮੂੰਹ ਤੋੜਵਾ ਜਵਾਬ ਦੇ ਕੇ ਸਬਕ ਸਿਖਾਉਣਾ ਚਾਹੀਦਾ ਹੈ : ਬੀਰਪਾਲ, ਹੈਪੀ, ਸਤੀਸ਼

ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹਗਾਮੀ ਮੀਟਿੰਗ ਫੋਰਸ ਦੇ ਪੰਜਾਬ ਪ੍ਰਧਾਨ ਧਾਕੜ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਜ਼ਿਲ੍ਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਸੈਲਾਨੀਆਂ `ਤੇ ਹੋਏ ਕਾਇਰਾਨਾ ਅੱਤਵਾਦੀ ਹਮਲੇ ਨੇ ਭਾਰਤ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅੱਜ ਸਮੇਂ ਦੀ ਮੰਗ ਹੈ ਕਿ ਸਰਕਾਰ ਅੱਤਵਾਦ ਪ੍ਰਤੀ ਸਖ਼ਤ ਰੁਖ਼ ਅਪਣਾਏ। ਉਹਨਾਂ ਕਿਹਾ ਕਿ ਕਿਸੇ ਨੂੰ ਧਰਮ ਪੁੱਛ ਕੇ ਮਾਰਨਾ ਬੁਜ਼ਦਿਲੀ ਹੈ ਅਤੇ ਕਿਸੇ ਵੀ ਬੇਕਸੂਰ ਵਿਅਕਤੀ ਦਾ ਕਤਲ ਕਰਨਾ ਮੰਦਬੁੱਧੀ ਦੀ ਨਿਸ਼ਾਨੀ ਹੈ।

ਅਜਿਹੇ ਲੋਕਾਂ ਨੂੰ ਵਿਚ ਚੌਰਾਹੇ ਵਿੱਚ ਖੜ੍ਹੇ ਕਰਕੇ ਗੋਲੀ ਨਾਲ ਨਹੀਂ ਪੱਥਰ ਮਾਰ ਮਾਰਕੇ ਮਾਰ ਦੇਣਾ ਚਾਹੀਦਾ ਹੈ

ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਵਿਚ ਚੌਰਾਹੇ ਵਿੱਚ ਖੜ੍ਹੇ ਕਰਕੇ ਗੋਲੀ ਨਾਲ ਨਹੀਂ ਪੱਥਰ ਮਾਰ ਮਾਰਕੇ ਮਾਰ ਦੇਣਾ ਚਾਹੀਦਾ ਹੈ ਤਾ ਕਿ ਲੋਕ ਇਨ੍ਹਾਂ ਨੂੰ ਤੜਪਦਿਆ ਨੂੰ ਦੇਖਣ। ਉਹਨਾਂ ਕਿਹਾ ਕਿ ਅਜਿਹੇ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਵੱਡਾ ਖ਼ਤਰਾ ਬਣਦੇ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਸਿੰਧੂ ਜਲ ਸਮਝੌਤਾ, ਪਾਕਿਸਤਾਨੀ ਨਾਗਰਿਕਾਂ ਦਾ ਵੀਜ਼ਾ ਰੱਦ ਕਰਨਾ ਅਤੇ ਅਟਾਰੀ ਵਾਘਾ ਬਾਰਡਰ ਬੰਦ ਕਰਕੇ ਵੱਡਾ ਕਦਮ ਚੁੱਕਿਆ ਹੈ ਜੋ ਕਿ ਕਾਬਿਲੇ ਤਾਰੀਫ਼ ਹੈ। ਉਹਨਾਂ ਕਿਹਾ ਕਿ ਅਜੇ ਵੀ ਸਮਾਂ ਰਹਿੰਦੇ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ ਅਤੇ ਧਰਮ ਦੇ ਨਾਮ `ਤੇ ਆਪਸੀ ਝਗੜੇ ਬੰਦ ਕਰਨੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਕਾਇਰਾਨਾ ਹਰਕਤ ਦਾ ਮੂੰਹ ਤੋੜਵਾ ਜਵਾਬ ਦੇ ਕੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਤਾਂ ਜੋ ਦੁਬਾਰਾ ਅਜਿਹੀ ਘਿਨੌਉਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ ਕਿ ਇਸ ਦਾ ਅੰਜਾਮ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਦੇਸ਼ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ੍ਹ, ਅਨਿਲ ਕੁਮਾਰ ਬੰਟੀ, ਢਿੱਲੋਂ ਬੱਧਣ,ਅਮਨਦੀਪ, ਚਰਨਜੀਤ ਡਾਡਾ, ਕਮਲਜੀਤ ਗੋਗਾ, ਰਾਹੁਲ ਕਲੋਤਾ, ਸਤੀਸ਼ ਕੁਮਾਰ ਬਸੀ ਬਾਹਦ, ਡਾ ਨਤੀਸ਼ ਕੁਮਾਰ ਸੈਣੀ, ਰਵਿਦਾਸ ਸੁੰਦਰ ਨਗਰ, ਹਨੀ ਬਸੀ ਬਾਹਦ, ਰਾਹੁਲ ਬੱਧਣ ਆਦਿ ਹਾਜ਼ਰ ਸਨ !

By admin

Related Post