ਹੁਸ਼ਿਆਰਪੁਰ /ਭੋਗਪੁਰ 16 ਮਈ ( ਤਰਸੇਮ ਦੀਵਾਨਾ ) ਨਜ਼ਦੀਕੀ ਪਿੰਡ ਕਾਲਾ ਬੱਕਰਾ ਵਿਖੇ ਵਾਲਮੀਕਨ ਟਾਈਗਰ ਫੋਰਸ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਉੱਤੇ ਵਿਚਾਰ ਕੀਤਾ ਗਿਆ ਜਿਸ ਵਿੱਚ ਵਾਲਮੀਕਿ ਕਲੋਨੀ ਦਾ ਰਸਤਾ ਠੀਕ ਕਰਨਾ, ਜਿਹਨਾਂ ਗਰੀਬਾਂ ਦੇ ਕੋਲ ਛੱਤ ਨਹੀਂ ਹੈ ਜਾਂ ਬਾਲਿਆਂ ਦੀਆਂ ਛੱਤਾਂ ਹਨ ਉਹਦੇ ਵਾਰੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣਾ ਅਤੇ ਜਿਹੜੇ ਗਰੀਬਾਂ ਦੇ ਰਾਜਨੀਤਿਕ ਅਤੇ ਰੰਜਿਸ਼ ਬਾਜੀ ਕਰਕੇ ਪੀਲੇ ਕਾਰਡ ਸਰਕਾਰ ਵੱਲੋਂ ਕੱਟ ਦਿੱਤੇ ਗਏ ਹਨ ਉਹ ਦੁਬਾਰਾ ਚਾਲੂ ਕਰਵਾਉਣੇ। ਇਸ ਮੌਕੇ ਵਾਲਮੀਕਨ ਟਾਈਗਰ ਫੋਰਸ ਦੇ ਜਿਲਾ ਪ੍ਰਧਾਨ ਜੱਸ ਕਲਿਆਣ ਰਾਵਣ ਨੇ ਪੰਜਾਬ ਸਰਕਾਰ ਦੀ ਤਿਖੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਸੇ ਪਿੰਡ ਦੀ ਵਾਲਮੀਕਿ ਕਲੋਨੀ ਦਾ ਰਸਤਾ ਦੇਖਕੇ ਇੰਝ ਲੱਗਾ ਕਿ ਜਿਵੇਂ ਇਸ ਕਲੋਨੀ ਵਿੱਚ ਇਨਸਾਨ ਨਹੀਂ ਜਾਨਵਰ ਰਹਿੰਦੇ ਹੋਣ ਕਲੋਨੀ ਵਾਸੀਆਂ ਨੇ ਦੱਸਿਆ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਇਥੋਂ ਦੀ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਪਾਣੀ ਖੜਾ ਹੋ ਜਾਂਦਾ ਹੈ ਜਿਸ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ਜਿਹੜੇ ਗਰੀਬ ਲੋਕਾਂ ਨੂੰ ਰਾਸ਼ਨ ਮਿਲਣਾ ਚਾਹੀਦਾ ਸੀ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਜਿਹੜੇ ਘਰਾਂ ਤੋਂ ਤਗੜੇ ਲੋਕ ਹਨ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ !
ਵਾਲਮੀਕਨ ਟਾਈਗਰ ਫੋਰਸ ਵਲੋਂ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਡੀਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ
ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਾਲਮੀਕਨ ਟਾਈਗਰ ਫੋਰਸ ਵਲੋਂ ਪਿੰਡ ਦੇ ਲੋਕਾਂ ਨੂੰ ਨਾਲ ਲੈਕੇ ਡੀਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਕਲੋਨੀ ਦੇ ਟੁੱਟੇ ਹੋਏ ਰਸਤੇ ਨੂੰ ਤੁਰੰਤ ਬਣਾਇਆ ਜਾਵੇ। ਕਲੋਨੀ ਵਿੱਚ ਲਾਈਟਾਂ ਲਗਾਈਂਆ ਜਾਣ ਕਲੋਨੀ ਵਿੱਚੋ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਲੋਕਾਂ ਨੂੰ ਆਵਾਸ ਯੋਜਨਾ ਤਹਿਤ ਨਵੇਂ ਮਕਾਨ ਬਣਾ ਕੇ ਦਿੱਤੇ ਜਾਣ ਅਤੇ ਜਿਹੜੇ ਲੋਕਾਂ ਰਾਸ਼ਨ ਕਾਰਡ ਕੱਟੇ ਗਏ ਹਨ ਉਨ੍ਹਾਂ ਦੇ ਰਾਸ਼ਨ ਕਾਰਡ ਦੁਬਾਰਾ ਲਿਸਟ ਵਿੱਚ ਚੜਾਏ ਜਾਣ ਤਾਂ ਜੋ ਗਰੀਬ ਲੋਕ ਇਸ ਦਾ ਲਾਹਾ ਲੈ ਸਕਣ।
ਇਸ ਸਮੇ ਸਾਂਝਾ ਮੋਰਚਾ ਯੂਥ ਪੰਜਾਬ ਪ੍ਰਧਾਨ ਬਿਸ਼ਨ ਬਹਿਰਾਮ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕਲੋਨੀ ਵਾਸੀਆਂ ਦੀਆ ਮੁਸ਼ਕਲਾਂ ਦਾ ਤੁਰੰਤ ਹੱਲ ਨਾ ਕੀਤਾ ਤਾ ਫੋਰਸ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਸਿੰਘ ਵਾਲਮੀਕਨ ਫੋਰਸ, ਜਿਲਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਭੰਗੂ, ਸੋਹਣ ਲਾਲ ਸਿੱਧੂ, ਸੁਰਿੰਦਰ ਪਾਲ , ਬਲਵੀਰ ਰਾਮ ਗਿੱਲ, ਸੋਨੂ, ਅਮਰ, ਬੱਬਲੀ, ਕੁਲਵਿੰਦਰ ਕੌਰ, ਪਰਮਜੀਤ ਪੰਮਾ, ਵਨੀ ਕੁਮਾਰ, ਸਾਗਰ ਸਿੱਧੂ ਆਦਿ ਹਾਜ਼ਰ ਸਨ।