Breaking
Tue. Jul 15th, 2025

ਪੰਜਾਬ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਕੇ ਲੱਗੇ ਸਟੈਚੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ : ਡਾ ਐਮ ਜਮੀਲ ਬਾਲੀ

ਬਾਬਾ ਸਾਹਿਬ

ਹੁਸ਼ਿਆਰਪੁਰ 15 ਜੂਨ (ਤਰਸੇਮ ਦੀਵਾਨਾ ) ਪੰਜਾਬ ਅੰਦਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਲੱਗੇ ਬੁੱਤ ਕਿਤੇ ਵੀ ਸੁਰੱਖਿਆ ਨਹੀਂ ਹਨ। ਜਿਨ੍ਹਾਂ ਨੇ ਦੇਸ਼ ਨੂੰ ਤੱਰਕੀ ਦੇ ਰਸਤੇ ਤੇ ਲਿਜਾਣ ਲਈ ਆਪਣਾ ਸਭ ਤੋਂ ਵੱਧ ਯੋਗਦਾਨ ਪਾਇਆ ਹੋਵੇ, ਭਾਰਤ ਦੇਸ਼ ਨੂੰ ਚੰਗਾ ਸੰਵਿਧਾਨ ਦਿੱਤਾ ਹੋਵੇ, ਦੇਸ਼ ਦੀ ਔਰਤ ਦੇ ਸਿਰ ਤੇ ਕਾਮਯਾਬੀ ਦਾ ਤਾਜ ਸਜਾਇਆ ਹੋਵੇ, ਹਰ ਵਰਗ ਦੇ ਲੋਕਾਂ ਨੂੰ ਹੱਕ ਹਕੂਕ ਲੈ ਕੇ ਦਿੱਤੇ ਹੋਣ ਅੱਜ ਉਨ੍ਹਾਂ ਦੇ ਸਟੈਚੂਆਂ ਦਾ ਪੰਜਾਬ ਅੰਦਰ ਅਪਮਾਨ ਹੋ ਰਿਹਾ ਹੋਵੇ ਹਾਂ ਕੀ ਪੰਜਾਬ ਤਰੱਕੀ ਦੇ ਰਸਤੇ ਤੇ ਚੱਲੇਗਾ ਇਹ ਵਿਚਾਰ ਸਥਾਨਕ ਬਾਲੀ ਹਸਪਤਾਲ ਦੇ ਐਮਡੀ ਉੱਘੇ ਸਮਾਜ ਸੇਵਕ ਅਤੇ ਬੁੱਧੀਜੀਵੀ ਸ਼ਖਸ਼ੀਅਤ ਡਾਕਟਰ ਅਹਿਮਦ ਜਮੀਲ ਬਾਲੀ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ।

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂੰ ਜੋ ਦੇਸ਼ ਦਾ ਮਹੌਲ ਖਰਾਬ ਕਰਨ ਦੀਆ ਲਗਾਤਾਰ ਕੋਝੀਆਂ ਚਾਲਾਂ ਖੇਡ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹਨਾਂ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਲਿਖੇ ਸੰਵਿਧਾਨ ਤੋਂ ਐਨਾ ਹੀ ਡਰ ਲੱਗਦਾ ਹੈ, ਤਾਂ ਉਹ ਲੋਕ ਭਾਰਤ ਦੇਸ਼ ਨੂੰ ਛੱਡਕੇ ਕਿਤੇ ਬਾਹਰ ਚਲੇ ਜਾਣ! ਉਹਨਾਂ ਕਿਹਾ ਕਿ ਮੇਰੀ ਸਰਕਾਰਾਂ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਜੀ ਦੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਵਿੱਚ ਜਿੱਥੇ ਵੀ ਬੁੱਤ ਲੱਗੇ ਹੋਏ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਕੋਈ ਵੀ ਸ਼ਰਾਰਤੀ, ਸਿਰਫਿਰੇ ਲੋਕ ਆਪਣਾ ਤੋਰੀ ਫੁਲਕਾ ਚਲਾਉਣ ਲਈ ਡਾ. ਅੰਬੇਡਤਰ ਜੀ ਦੇ ਬੁੱਤ ਨੂੰ ਨਿਸ਼ਾਨਾ ਨਾ ਬਣਾਉਣ। ਉਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਨਿੱਜੀ ਤੌਰ ਤੇ ਬੇਨਤੀ ਕਰਦੇ ਹਾਂ ਕਿ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਅਤੇ ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫੜਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

By admin

Related Post