ਹੁਸ਼ਿਆਰਪੁਰ 14 ਅਪ੍ਰੈਲ (ਤਰਸੇਮ ਦੀਵਾਨਾ) ਅੱਜ ਦੀ ਨੌਜਵਾਨ ਪੀੜੀ ਲਈ ਡਰੱਗਜ਼ ਦੀ ਸਮੱਸਿਆ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਵਿਸ਼ੇਸ਼ ਤੌਰ ‘ਤੇ ਨੌਜਵਾਨ ਪੀੜ੍ਹੀ ਨਸ਼ੇ ਦੇ ਮੱਕੜ ਜਾਲ ਵਿੱਚ ਫਸ ਰਹੀ ਹੈ ਨਸ਼ਾ ਨੌਜਵਾਨਾਂ ਦੀ ਤੰਦਰੁਸਤੀ, ਪਰਿਵਾਰਕ ਜੀਵਨ ਅਤੇ ਆਰਥਿਕ ਹਾਲਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਸਮਾਜ ਵਿੱਚ ਉਹਨਾਂ ਲਈ ਰੁਕਾਵਟ ਵੀ ਪੈਦਾ ਕਰਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜਦੀਕੀ ਪਿੰਡ ਭੀਖੋਵਾਲ ਦੇ ਗੁਰੂ ਨਾਨਕ ਚਰਨਸਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ । ਉਹਨਾਂ ਕਿਹਾ ਕਿ ਡਰੱਗਜ਼ ਦੀ ਆਦਤ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਮਨੋ ਵਿਗਿਆਨਕ ਅਤੇ ਆਤਮਿਕ ਤਣਾਅ ਦੇ ਕਾਰਨ ਨੌਜਵਾਨ ਅਕਸਰ ਜੀਵਨ ਦੇ ਤਣਾਅ, ਪੀੜ੍ਹਾ ਜਾਂ ਡਿਪ੍ਰੈਸ਼ਨ ਕਾਰਨ ਨਸ਼ੇ ਦੇ ਵਲ ਮੁੜ ਜਾਂਦੇ ਹਨ।
ਨੌਜਵਾਨਾਂ ਨੂੰ ਗਲਤ ਸੰਗਤ ਅਤੇ ਦੋਸਤਾਂ ਦੀ ਗਲਤ ਪ੍ਰੇਰਣਾ ਵੀ ਉਹਨਾਂ ਨੂੰ ਨਸ਼ੇ ਵੱਲ ਧੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਗਲਤ ਸੰਗਤ ਅਤੇ ਦੋਸਤਾਂ ਦੀ ਗਲਤ ਪ੍ਰੇਰਣਾ ਵੀ ਉਹਨਾਂ ਨੂੰ ਨਸ਼ੇ ਵੱਲ ਧੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਉਹਨਾਂ ਕਿਹਾ ਕਿ ਬਹੁਤੇ ਲੋਕ ਸ਼ੁਰੂ ਵਿੱਚ ਸਿਰਫ਼ ਮਨੋਰੰਜਨ ਜਾਂ ਨਵੇਂ ਤਜਰਬੇ ਵਜੋਂ ਨਸ਼ਾ ਕਰਦੇ ਹਨ, ਅਤੇ ਅੰਦਰੋਂ-ਅੰਦਰੀ ਹੋਲੀ ਹੋਲੀ ਉਹ ਇਸ ਦੇ ਆਦੀ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਕਈ ਲੋਕ ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਕਰਕੇ ਨਸ਼ੇ ਨੂੰ ਆਪਣੇ ਗ਼ਮ ਭੁਲਾਉਣ ਦਾ ਇੱਕ ਸਾਧਨ ਬਣਾ ਲੈਂਦੇ ਹਨ ਪਰ ਬਾਅਦ ਵਿੱਚ ਨਸ਼ੇ ਕੋਲੋਂ ਖਹਿੜਾ ਛੁਡਵਾਉਣਾ ਔਖਾ ਹੋ ਜਾਂਦਾ ਹੈ ਉਹਨਾਂ ਕਿਹਾ ਨਸ਼ੇ ਦੇ ਪ੍ਰਭਾਵ ਜਿੰਦਗੀ ਲਈ ਬਹੁਤ ਹੀ ਗੰਭੀਰ ਹੋ ਸਕਦੇ ਹਨ।
ਉਹਨਾਂ ਕਿਹਾ ਕਿ ਨਸ਼ੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਬਰਬਾਦ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਨਸ਼ੇ ਦੀ ਆਦਤ ਕਾਰਨ ਕਈ ਲੋਕ ਕਰੋੜਾਂ ਰੁਪਏ ਦੀ ਆਪਣੀ ਜਾਇਦਾਦ ਅਤੇ ਪੈਸਾ ਗਵਾ ਬੈਠਦੇ ਹਨ।
ਉਹਨਾਂ ਕਿਹਾ ਕਿ ਨਸ਼ੇ -ਦੀ ਆਦਤ ਅਕਸਰ ਲੋਕਾਂ ਨੂੰ ਅਪਰਾਧ ਦੇ ਰਾਹ ਪਾ ਦਿੰਦੀ ਹੈ।ਉਹਨਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਗੁਰੂਘਰਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਵਾਰੇ ਜਾਗਰੂਕ ਕਰਨਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਨਸ਼ਾ ਇੱਕ ਇਹੋ ਜਿਹੀ ਸਮੱਸਿਆ ਜੋ ਪੂਰੇ ਸਮਾਜ ਦੀ ਤਬਾਹੀ ਦੀ ਇੱਕ ਵੱਡੀ ਵਜ੍ਹਾ ਬਣ ਜਾਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਮੂਹਿਕ ਤੌਰ ‘ਤੇ ਇੱਕਜੁੱਟ ਹੋਈਏ ਅਤੇ ਨਸ਼ੇ ਵਿਰੁੱਧ ਅਵਾਜ਼ ਬੁਲੰਦ ਕਰੀਏ, ਤਾਂ ਅਸੀਂ ਇੱਕ ਚੰਗਾ ਅਤੇ ਸੁਖਮਈ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।