ਹੁਸ਼ਿਆਰਪੁਰ 22 ਮਾਰਚ (ਤਰਸੇਮ ਦੀਵਾਨਾ ) ਸਿੱਖ ਪੰਥ ਦੇ ਖ਼ਾਲਸਾਈ ਨਿਸ਼ਾਨ ਅਤੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੇ ਝੰਡੇ ਦੀ ਹਿਮਾਚਲ ਪ੍ਰਦੇਸ਼ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਬੇਅਦਬੀ ਸਹਿਣ ਯੋਗ ਨਹੀਂ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਤੋਂ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬੇਸ਼ੱਕ ਸਰੀਰਕ ਤੌਰ ਤੇ ਦੀਆਨਸੰਸਾਰ ਵਿੱਚ ਨਹੀਂ ਹਨ ਪਰ ਉਸ ਜਰਨੈਲ ਨੇ ਸਿੱਖ ਪੰਥ ਤੇ ਸ਼ਾਨ ਲਈ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਸ਼ਹੀਦ ਕੌਮ ਦਾ ਸਰਮਾਇਆ ਰਹਿਣਗੇ।
ਇਸ ਗੱਲ ਨੂੰ ਸਿੱਖ ਵਿਰੋਧੀ ਤਾਕਤਾਂ ਅਤੇ ਸ਼ਰਾਰਤੀ ਅਨਸਰ ਆਪਣੇ ਹਿਰਦੇ ਵਿਚ ਵਸਾ ਲੈਣ ਉਹਨਾਂ ਕਿਹਾ ਕਿ ਹਰ ਸਾਲ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਤੇ ਆਦਿ ਹੋਰ ਗੁਰਧਾਮਾਂ ਤੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਉਹਨਾਂ ਸੰਗਤਾਂ ਵਿੱਚ ਕਾਫੀ ਵੱਡੀ ਤਦਾਦ ਵਿੱਚ ਸੰਗਤਾਂ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਸਿੱਖ ਪੰਥ ਦਾ ਖਾਲਸਈ ਨਿਸ਼ਾਨ ਅਤੇ ਸਿੱਖ ਪੰਥ ਦੀ ਸ਼ਾਨ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੇ ਝੰਡੇ ਲਾ ਕੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਮੌਕੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੀਆਂ ਹੋਇਆ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਦੀਆਂ ਹਨ ਉਹਨਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਇਸ ਵੱਲ ਵੀ ਧਿਆਨ ਦੇਣ ਕਿ ਉਹ ਜਰਨੈਲ ਕਿਸ ਤਰ੍ਹਾਂ ਦਾ ਹੋਵੇਗਾ ਜਿਸ ਦੀ ਤਸਵੀਰ ਤੋਂ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਨੱਥ ਪਾਵੇ ਜਿਨ੍ਹਾਂ ਵਲੋਂ ਹਰ ਸਾਲ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਮਾਹੌਲ ਨੂੰ ਜਾਣਬੁੱਝ ਕੇ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਉਹਨਾਂ ਕਿਹਾ ਕਿ ਉਹ ਸ਼ਰਾਰਤੀ ਅਨਸਰ ਵੀ ਸਿੱਖ ਕੌਮ ਦਾ ਇਤਿਹਾਸ ਪੜ੍ਹ ਕੇ ਵੇਖ ਲੈਣ ਕਿ ਸਿੱਖ ਗੁਰੂਆਂ ਨੇ ਮਜ਼ਲੂਮਾਂ ਲਈ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ ਅਤੇ ਉਹੀ ਸਿੱਖ ਮੱਤ ਲੈ ਕਿ ਸਿੱਖ ਕੌਮ ਅੱਜ ਵੀ ਹਰ ਆਫ਼ਤ ਵਿਚ ਸਹਾਈ ਹੋ ਕੇ ਆਪਣਾ ਫਰਜ਼ ਨਿਭਾਉਂਦੀ ਆ ਰਹੀ ਹੈ !