Breaking
Tue. Jul 15th, 2025

ਸੁਲਤਾਨਪੁਰ ਲੋਧੀ ਵਿੱਚ ਬਣਾਈ ਜਾਵੇ ਦੇਸ਼ ਦੀ ਪਹਿਲੀ ‘ਗੁਰੁ ਨਾਨਕ ਦੇਵ ਵਾਤਾਵਰਨ ਯੂਨੀਵਰਸਿਟੀ’-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ

ਵਾਤਾਵਰਨ ਦੇ ਪੱਖ ਤੋਂ ਪੰਜਾਬ ਬੜੀ ਨਾਜ਼ੁਕ ਸਥਿਤੀ ਵਿੱਚੋਂ ਲੰਘ ਰਿਹਾ

ਜਲੰਧਰ 4 ਜੂਨ (ਜਸਵਿੰਦਰ ਸਿੰਘ ਆਜ਼ਾਦ)- ਵਿਸ਼ਵ ਵਾਤਾਵਰਨ ਦਿਵਸ ਦੀ ਪੂਰਬ ਸੰਧਿਆ ਤੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਵਿੱਚ ਦੇਸ਼ ਦੀ ਪਹਿਲ਼ੀ “ਗੁਰੁ ਨਾਨਕ ਦੇਵ ਵਾਤਾਵਰਨ ਯੂਨੀਵਰਸਿਟੀ” ਬਣਾਈ ਜਾਵੇ। ਉਨ੍ਹਾਂ ਇੱਥੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਾਤਾਵਰਨ ਦੇ ਪੱਖ ਤੋਂ ਪੰਜਾਬ ਬੜੀ ਨਾਜ਼ੁਕ ਸਥਿਤੀ ਵਿੱਚੋਂ ਲੰਘ ਰਿਹਾ ਹੈ। ਇੱਥੇ ਧਰਤੀ ਹੇਠਲਾ ਪਾਣੀ ਹੱਦ ਵੱਧ ਡੂੰਘਾ ਹੋ ਚੁੱਕਾ ਹੈ। ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਛੋਟੇ ਜਿਹੇ ਪੰਜਾਬ ਵਿੱਚ ਸਭ ਤੋਂ ਵੱਧ ਰਸਾਇਣਕ ਖਾਂਦਾਂ ਵਰਤੀਆਂ ਜਾ ਰਹੀਆਂ ਹਨ। ਸਾਡੀ ਫੂਡ ਚੇਨ ਵਿੱਚ ਵੀ ਜ਼ਹਿਰੀਲੇ ਤੱਤ ਆ ਚੁੱਕੇ ਹਨ।

ਇੰਨ੍ਹਾਂ ਸਾਰੀਆਂ ਚਣੌਤੀਆਂ ਲਈ ਨਵੀਆਂ ਖੋਜਾਂ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਵੱਡੀਆਂ ਖੋਜ ਸੰਸਥਾਵਾਂ ਸਥਾਪਿਤ ਕਰਨ ਦੀ ਸਖਤ ਲੋੜ ਹੈ। ਅਜਿਹੇ ਵੱਡੇ ਕਾਰਜ ਯੂਨੀਵਰਸਿਟੀ ਵਰਗੇ ਅਦਾਰਿਆਂ ਵਿੱਚ ਹੀ ਕੀਤੇ ਜਾ ਸਕਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਇਸ ਕਰਕੇ ਵਾਤਾਵਰਨ ਯੂਨੀਵਰਸਿਟੀ ਬਣਾਏ ਜਾਣ ਦੀ ਲੋੜ ਹੈ ਕਿਉਂਕਿ ਜਿਸ ਵਾਤਾਵਰਨ ਨੂੰ ਅਸੀਂ ਬਚਾਉਣ ਲਈ ਸੰਸਾਰ ਪੱਧਰ ‘ਤੇ ਇਹ ਦਿਨ 1973 ਤੋਂ ਮਨਾਉਣਾ ਸ਼ੁਰੂ ਕੀਤਾ ਸੀ।

ਯੂਨੀਵਰਸਿਟੀ ਬਣਨ ਨਾਲ ਇਸ ਖਿਤੇ ਦਾ ਬਹਪੱਖੀ ਵਿਕਾਸ ਵੀ ਹੋਣ ਲੱਗ ਪਵੇਗਾ

ਉਸ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਹਵਾ, ਪਾਣੀ ਤੇ ਧਰਤੀ ਦਾ ਸਤਿਕਾਰ ਕਰਨ ਦਾ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾਂ ਸੁਨੇਹਾ ਬਾਬੇ ਨਾਨਕ ਜੀ ਨੇ ਇਸੇ ਧਰਤੀ ਤੋਂ ਦਿੱਤਾ ਸੀ। ਯੂਨੀਵਰਸਿਟੀ ਬਣਨ ਨਾਲ ਇਸ ਖਿਤੇ ਦਾ ਬਹਪੱਖੀ ਵਿਕਾਸ ਵੀ ਹੋਣ ਲੱਗ ਪਵੇਗਾ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਦੀਂ ਵੀ ਸੁਲਤਾਨਪੁਰ ਲੋਧੀ ਵਿੱਚੋਂ ਦੀ ਹੋ ਕੇ ਲੰਘਦੀ ਹੈ। 165 ਕਿਲੋਮੀਟਰ ਲੰਬੀ ਨਦੀਂ ਦੇਸ਼ ਦੀ ਅਜਿਹੀ ਪਹਿਲੀ ਨਦੀਂ ਹੈ ਜਿਹੜੀ ਪਲੀਤ ਹੋਣ ਤੋਂ ਬਾਅਦ ਮੁੜ ਨਿਰਮਲਧਾਰ ਦੇ ਰੂਪ ਵਿੱਚ ਵੱਗਣ ਲੱਗੀ ਹੈ। ਇਸ ਨਦੀਂ ੳਪਰ ਕਈ ਪੀਐਚਡੀਜ਼ ਹੋ ਚੱੁਕੀਆਂ ਹਨ। ਇਸ ਖਿਤੇ ਵਿੱਚ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦੇ ਦੂਜੇ ਮੁਲਕਾਂ ਵਿੱਚੋਂ ਵੀ ਲੋਕ ਆਇਆ ਕਰਨਗੇ। ਇਸ ਲਈ ਇੱਥੇ ਵਿਸ਼ਵ ਪੱਧਰੀ ਤੇ ਮਿਆਰੀ ਅਧਿਅੇਨ ਕੇਂਦਰ ਯੂਨੀਵਰਸਿਟੀ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ।

By admin

Related Post