ਸ਼ਾਮ ਚੁਰਾਸੀ 4 ਨਵੰਬਰ (ਕ੍ਰਿਸ਼ਨਾ ਰਾਏਪੁਰੀ)- ਸ਼ਾਮ ਚੁਰਾਸੀ ਤੋਂ ਪੰਜ ਕਿਲੋਮੀਟਰ ਦੂਰੀ ਤੇ ਪੈਂਦੇ ਪਿੰਡ ਸਾਂਧਰਾ ਵਿਖੇ ਤਪ ਸਥਾਨ ਬਾਬਾ ਡੋਹਲੋਂ ਸ਼ਾਹ ਜੀ ਬੱਧਣ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਦਾ ਕੀਤੀ ਗਈ, ਬੱਧਣ ਕਮੇਟੀ ਦੇ ਪ੍ਰਧਾਨ ਬਾਬਾ ਰਾਮ ਜੀ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਟਵਾਇਆ ਗਿਆ। ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅਮ੍ਰਿਤ ਬਾਣੀ ਜੀ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਰਾਗੀ ਉਂਕਾਰ ਸੰਧੂ, ਭਾਈ ਨਰਿੰਦਰ ਸਿੰਘ ਹੈਰੀ, ਭਾਈ ਸਤਨਾਮ ਸਿੰਘ ਜੱਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਧਾਰਮਿਕ ਸਮਾਗਮ ਵਿੱਛ ਬਾਬਾ ਸਾਬੀ ਜੀ, ਕ੍ਰਿਸ਼ਨਾ ਰਾਏਪੁਰੀ, ਪ੍ਰਧਾਨ ਰਾਮ ਜੀ ਸੂਫੀਆਨਾ ਲੇਖਕ,ਵਾਈਸ ਪ੍ਰਧਾਨ ਪ੍ਰੇਮ ਸਿੰਘ, ਉਪ ਪ੍ਰਧਾਨ ਸੋਮ ਸਾਬਰ, ਜਨਰਕ ਸੈਕਟਰੀ ਰਣਜੀਤ ਸਿੰਘ, ਖਜਾਨਚੀ ਸੁਨੀਲ, ਪ੍ਰੈਸ ਸੱਕਤਰ ਰਮੇਸ਼, ਸਲਾਹਕਾਰ ਹਰਮੇਸ਼ ਲਾਲ, ਲੰਬਰਦਾਰ ਹਰਬੰਸ ਲਾਲ, ਰਾਕੇਸ਼ ਪਾਲ ਸੁਖਵਿੰਦਰ ਪਾਲ ਪੰਡੋਰੀ ਭਵਾਂ, ਸ਼ਾਂਤੀ ਲਾਲ, ਬਲਵੀਰ ਚੰਦ ,ਅਮਰਜੀਤ ਸਿੰਘ, ਸੰਨੀ ਵੀ ਸ਼ਾਮਲ ਸਨ।ਇਸ ਮੋਕੇ ਤੇ ਸੰਤ ਮਹਾਪੁਰਸ਼ ਅਤੇ ਮੁੱਖ ਸ਼ਖਸ਼ੀਅਤਾ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ਸੰਚਾਲਕ ਦੀ ਭੂਮਿਕਾ ਸ.ਰਣਜੀਤ ਸਿੰਘ ਨੇ ਬਾਖੂਬੀ ਨਾਲ ਨਿਭਾਈ ਅਤੇ ਆਈਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।