ਜਲੰਧਰ 21 ਮਾਰਚ (ਬਿਊਰੋ)- ਹਲਕਾ ਸਾਮਚੌਰਾਸੀ ਦੇ ਅਧੀਨ ਪੈਦੇ ਪਿੰਡ ਭੇਲਾਂ ਜ਼ਿਲਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਭੰਡਾਰਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 23 ਮਾਰਚ 2025 ਦਿਨ ਐਤਵਾਰ ਨੂੰ ਬਹੁਤ ਹੀ ਸਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ l ਇਸ ਮੌਕੇ ਸ਼ਾਹੀ ਦਰਬਾਰ ਦੇ ਮੁੱਖ ਸੇਵਾਦਾਰ ਸਾਈਂ ਮਿੰਟੂ ਸਾ਼ਹ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾ ਝੰਡਾ ਝੜਾਉਣ ਦੀ ਰਸਮ, ਤੇ ਬਾਬਾ ਜੀ ਦੀ ਜੋਤ ਜਗਾਈ ਜਾਵੇਗੀ | ਉਪਰੰਤ ਸਟੇਜ ਦੀ ਸ਼ੁਰੂਆਤ ਐਕਰ ਦਿਨੇਸ ਵਲੋ ਬਹੁਤ ਬਾਖੂਬੀ ਢੰਗ ਨਾਲ ਨਿਭਾਈ ਜਾਵੇਗੀ l ਇਸ ਮੌਕੇ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਪਰਮਜੀਤ ਪੰਮਾ, ਤਾਨੀਆ ਖਾਂਨ, ਭਿੰਦਾ ਫੱਤੋਵਾਲੀਆ, ਸਾਬਰੀ ਬ੍ਦਰਜ਼ ਵਲੋਂ ਬਾਬਾ ਜੀ ਦੀ ਅਪਾਰ ਅੰਪਰੰਮਪਾਰ ਮਿਹਮਾ ਦਾ ਗੁਣ ਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ|
ਇਸ ਮੌਕੇ ਸਾਈਂ ਮਨੀ ਸਾ਼ਹ ਕਾਦਰੀ ਜੀ ਦਰਬਾਰ ਪਿੰਡ ਤਾਰਾਗੜ ਤੌ ਮੁੱਖ ਮਹਿਮਾਨ ਵਜੋਂ ਦਰਬਾਰ ਵਿੱਚ ਹਾਜਰੀ ਭਰਨਗੇ | ਵੱਖ ਵੱਖ ਦਰਬਾਰਾ ਤੋ ਫੱਕਰ ਫ਼ਕੀਰ ਵੀ ਪਹੁੰਚਣਗੇ | ਇਸ ਮੌਕੇ ਅਖੀਰ ਦੇ ਵਿੱਚ ਮੁੱਖ ਸੇਵਾਦਾਰ ਸਾਈਂ ਮਿੰਟੂ ਸਾ਼ਹ ਜੀ ਨੇ ਸਭ ਸੰਗਤਾਂ ਨੂੰ ਬੇਨਤੀ ਕਰਦਿਆ ਕਿਹਾ ਕਿ ਬਾਬਾ ਜੀ ਦੇ ਭੰਡਾਰੇ ਵਿੱਚ ਹੁੰਮ ਹੁੰਮਾ ਕੇ ਪਹੁੰਚ ਕਰਕੇ ਬਾਬਾ ਜੀ ਦਾ ਅਸੀ਼ਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸ਼ਫਲ ਬਣਾਉ | ਇਸ ਮੌਕੇ ਇਸ ਭੰਡਾਰੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ ਤੇ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜਰ ਹੋਣਗੀਆ |