Breaking
Fri. Aug 28th, 2026

ਨਿਰਮਲ ਸੰਪ੍ਰਦਾਇ: ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ ’ਤੇ ਵਿਸ਼ੇਸ਼ ਸੈਮੀਨਾਰ 30 ਨੂੰ

ਨਿਰਮਲ ਸੰਪ੍ਰਦਾਇ

ਡੀ.ਐਮ.ਏ. ਅਤੇ ਵਿਰਸਾ ਵਿਹਾਰ ਦੇ ਅਹੁਦੇਦਾਰਾਂ ਨੇ ਸੱਦਾ ਪੱਤਰ ਕੀਤਾ ਜਾਰੀ

ਜਲੰਧਰ 27 ਅਗਸਤ (ਜਸਵਿੰਦਰ ਸਿੰਘ ਆਜ਼ਾਦ)- ਨਿਰਮਲ ਸੰਪ੍ਰਦਾਇ ਵਲੋਂ ਪੰਜਾਬ ਦੇ ਇਤਿਹਾਸ ਅਤੇ ਗੁਰਮਤਿ ਗਿਆਨ ਦੇ ਖੇਤਰ ਵਿਚ ਪਾਏ ਗਏ ਅਹਿਮ ਯੋਗਦਾਨ ਅਤੇ ਸੰਪ੍ਰਦਾਇ ਦੇ ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਡਿਜੀਟਲ ਮੀਡੀਆ ਐਸੋਸੀਏਸ਼ਨ ਅਤੇ ਵਿਰਸਾ ਵਿਹਾਰ, ਜਲੰਧਰ ਦੇ ਸਾਂਝੇ ਪ੍ਰਬੰਧ ਹੇਠ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਦਾ ਵਿਸ਼ਾ **“ਨਿਰਮਲ ਸੰਪ੍ਰਦਾਇ: ਇਤਿਹਾਸ, ਉਤਪੱਤੀ ਅਤੇ ਗਿਆਨ-ਪਰੰਪਰਾ”** ਰੱਖਿਆ ਗਿਆ ਹੈ। ਜਿਸ ਸਬੰਧੀ ਸੱਦਾ ਪੱਤਰ ਡੀਐਮ ਏ ਅਤੇ ਵਿਰਸਾ ਵਿਹਾਰ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।

ਸੈਮੀਨਾਰ ਦੇ ਪੇਸ਼ਕਾਰ ਗੁਰਪ੍ਰੀਤ ਸਿੰਘ ਸੰਧੂ ਸੰਪਾਦਕ ਕੇਸਰੀ ਵਿਰਾਸਤ ਨੇ ਦੱਸਿਆ ਕਿ ਇਹ ਵਿਸ਼ੇਸ਼ ਸਮਾਗਮ **30 ਅਗਸਤ 2026, ਦਿਨ ਐਤਵਾਰ, ਸ਼ਾਮ 6 ਵਜੇ**, ਵਿਰਸਾ ਵਿਹਾਰ, ਜਲੰਧਰ ਵਿਖੇ ਹੋਵੇਗਾ। ਸਮਾਗਮ ਦੇ ਮੁੱਖ ਬੁਲਾਰੇ ਨਿਰਮਲ ਅਤੇ ਉਦਾਸੀਨ ਸੰਪ੍ਰਦਾਵਾਂ ਬਾਰੇ ਦਰਜਨਾ ਪੁਸਤਕਾਂ ਦੇ ਚੁੱਕੇ ਪ੍ਰਸਿੱਧ ਵਿਦਵਾਨ ਡਾ. ਪਰਮਜੀਤ ਸਿੰਘ ਮਨਸਾਹੋਣਗੇ, ਜਦਕਿ ਸੰਪ੍ਰਦਾਇ ਦੇ ਉੱਘੇ ਵਿਦਵਾਨ ਸੰਤ ਤੇਜਾ ਸਿੰਘ ਜੀ ਐਮ.ਏ. (ਖੁੱਡਾ ਵਾਲੇ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਗਿਆਨ-ਵਿਰਸੇ ਨੂੰ ਜਾਣਨਾ ਸਿਰਫ਼ ਅਤੀਤ ਨੂੰ ਯਾਦ ਕਰਨਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਪਛਾਣ ਅਤੇ ਬੌਧਿਕ ਵਿਰਾਸਤ ਨੂੰ ਸੁਰੱਖਿਅਤ ਕਰਨਾ ਹੈ।

ਸੈਮੀਨਾਰ ਦੌਰਾਨ ਨਿਰਮਲ ਸੰਪ੍ਰਦਾਇ ਦੇ ਇਤਿਹਾਸਕ ਵਿਕਾਸ, ਇਸ ਦੀ ਗਿਆਨ-ਪਰੰਪਰਾ, ਸਾਹਿਤਕ ਅਤੇ ਵਿਦਵਤ ਯੋਗਦਾਨ ਸਮੇਤ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰਬੰਧਕਾਂ ਅਨੁਸਾਰ ਇਸ ਮੰਚ ਦਾ ਮੁੱਖ ਮੰਤਵ ਨਿਰਮਲ ਸੰਪ੍ਰਦਾਇ ਦੀ ਉਸ ਮਹੱਤਵਪੂਰਨ ਵਿਰਾਸਤ ਨੂੰ ਸਾਹਮਣੇ ਲਿਆਉਣਾ ਹੈ, ਜਿਸ ਨੇ ਗੁਰਬਾਣੀ ਦੇ ਅਧਿਐਨ, ਵਿਆਖਿਆ ਅਤੇ ਭਾਰਤੀ ਗਿਆਨ-ਪਰੰਪਰਾ ਦੇ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਪੈਟਰਨ ਪ੍ਰਦੀਪ ਵਰਮਾ, ਸੀਨੀਅਰ ਵਾਈਸ ਪ੍ਰਧਾਨ ਅਮਰਪ੍ਰੀਤ ਸਿੰਘ ਅਤੇ ਖਜਾਨਚੀ ਵਰੁਣ ਗੁਪਤਾ ਤੋਂ ਇਲਾਵਾ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸ੍ਰੀ ਸੰਗਤ ਰਾਮ ਤੇ ਸਕੱਤਰ ਗੁਰਮੀਤ ਸਿੰਘ ਨੇ ਸੰਗਤ, ਵਿਦਵਾਨਾਂ, ਇਤਿਹਾਸ ਪ੍ਰੇਮੀਆਂ ਅਤੇ ਨੌਜਵਾਨਾਂ ਨੂੰ ਇਸ ਵਿਚਾਰ-ਸੈਮੀਨਾਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਰਸੇ ਨੂੰ ਜਾਣਨ, ਸਮਝਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਮਜ਼ਬੂਤ ਬੌਧਿਕ ਮੰਚ ਸਾਬਤ ਹੋ ਸਕਦੇ ਹਨ।

By admin

Related Post