Breaking
Tue. Jul 15th, 2025

ਮਿਆਦ ਖਤਮ ਹੋ ਚੁੱਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ 34 ਮੈਂਬਰੀ ਕਮੇਟੀ ਬਣਾਉਣ ਦਾ ਅਧਿਕਾਰ ਨਹੀਂ :-ਸਿੰਗੜੀਵਾਲਾ

ਸ਼੍ਰੋਮਣੀ ਕਮੇਟੀ

ਹੁਸ਼ਿਆਰਪੁਰ, 28 ਜੂਨ (ਤਰਸੇਮ ਦੀਵਾਨਾ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਦੇਖ ਰੇਖ ਕਰਨ ਲਈ ਮੌਜੂਦਾ ਹਾਊਸ ਦੀਆਂ ਚੋਣਾਂ ਪਿਛਲੇ ਸਮੇਂ ਦੌਰਾਨ 2011 ਵਿੱਚ ਹੋਈਆਂ ਸਨ ਅਤੇ ਇਸ ਹਾਊਸ ਦੇ ਮੈਂਬਰਾਂ ਦੀ ਮੈਂਬਰਸ਼ਿਪ 2016 ਵਿੱਚ ਸਮਾਪਤ ਹੋ ਚੁੱਕੀ ਹੈ ਉਸ ਸਮਾਪਤ ਹੋ ਚੁੱਕੇ ਮੈਂਬਰਾਂ ਦੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਲਈ ਨਿਯਮ ਤੈਅ ਕਰਨ ਲਈ ਬਣਾਈ 34 ਮੈਂਬਰੀ ਕਮੇਟੀ ਬਣਾਉਣ ਦਾ ਅਧਿਕਾਰ ਨਹੀਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲ ਦਲ (ਅੰਮ੍ਰਿਤਸਰ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 34 ਮੈਂਬਰੀ ਕਮੇਟੀ ਬਣਾਉਣ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ ਸਿੰਗੜੀਵਾਲਾ ਨੇ ਕਿਹਾ ਕਿ, “ਜਿਸ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 14 ਸਾਲਾਂ ਤੋਂ ਰੁਕੀਆਂ ਹੋਈਆਂ ਹੋਣ, ਜਿਸ ਦੀ ਪ੍ਰਬੰਧਕਤਾ ਸਿਰਫ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਸੰਵਿਧਾਨਕ ਤੌਰ ‘ਤੇ ਮੰਨਣਯੋਗ ਹੋ ਸਕੇ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰੰਬਧਕ ਕਿਸ ਅਧਿਕਾਰ ਅਧੀਨ ਇੱਕ ਅਜਿਹੀ ਕਮੇਟੀ ਦਾ ਗਠਨ ਕਰ ਰਹੇ ਹਨ ?

ਉਨ੍ਹਾਂ ਆਖਿਆ ਕਿ ਇਹ ਕਮੇਟੀ ਮਨੁੱਖੀ ਅਧਿਕਾਰਾਂ, ਸਿਧਾਂਤਕ ਮਰਿਆਦਾ, ਅਤੇ ਸਿੱਖ ਇਤਿਹਾਸਿਕ ਤੇ ਜਮਹੂਰੀਅਤ ਦੀ ਉਲੰਘਣਾ ਹੈ। ਇਹ ਸਿੱਖ ਕੌਮ ਦੇ ਨੈਤਿਕ ਅਧਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਸ ਸਮੇਂ ਸਿੰਗੜੀਵਾਲਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਈ ਕਮੇਟੀ ਮੈਂਬਰ ਉਹ ਵੀ ਹਨ ਜੋ ਜਨਤਕ ਤੌਰ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਰੱਖਦੇ ਹਨ ਅਤੇ ਅਜਿਹੇ ਲੋਕਾਂ ਦੀ ਸ਼ਮੂਲੀਅਤ’ ਕਮੇਟੀ ਦੀ ਪਵਿੱਤਰਤਾ ਨਾਲ ਵਿਸ਼ਵਾਸਘਾਤ ਹੈ ਅਤੇ ਸਿੱਖ ਰਾਜਨੀਤੀ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਹੈ। ਸਿੰਗੜੀਵਾਲਾ ਨੇ ਸ੍ਰੋਮਣੀ ਕਮੇਟੀ ਨੂੰ ਆਖਿਆ ਕਿ ਜੇਕਰ ਉਹ ਕੌਮ ਵਾਸਤੇ ਸੱਚੀ ਚਿੰਤਾ ਰੱਖਦੀ ਹੈ ਤਾਂ ਸਭ ਤੋਂ ਪਹਿਲਾਂ ਚੋਣਾਂ ਕਰਵਾਏ ਤਾਂ ਜੋ ਨਵੇਂ ਚੁਣੇ ਨੁਮਾਇਦੇ ਸਿੱਖ ਪੰਥ ਦੀਆਂ ਸੰਸਥਾਵਾਂ ਬਾਰੇ ਫੈਸਲੇ ਲੈਣ।ਉਨ੍ਹਾਂ ਕਿਹਾ, “34 ਮੈਂਬਰੀ ਨਹੀਂ, ਪਹਿਲਾਂ ਨਵੀਂ ਪ੍ਰਬੰਧਕੀ ਮੈਂਬਰੀ ਚੁਣੀ ਜਾਵੇ, ਫਿਰ ਹੀ ਕਿਸੇ ਵੀ ਤਰ੍ਹਾਂ ਦੀ ਕਮੇਟੀ ਦੀ ਗਠਨ ਸੰਵਿਧਾਨਕਉਹ ਤੁਹਾਡੇ ਸਾਹਮਣੇ ਲਿਆ ਤੇ ਅਖਲਾਕੀ ਤੌਰ ‘ਤੇ ਮੰਨਣਯੋਗ ਹੋਵੇਗਾ।

By admin

Related Post