ਭੀਮ ਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਆਯੋਜਿਤ
ਹੁਸ਼ਿਆਰਪੁਰ 5 ਮਈ (ਤਰਸੇਮ ਦੀਵਾਨਾ)- ਸ਼੍ਰੋਮਣੀ ਅਕਾਲੀ ਦਲ ਹਰ ਵਰਗ ਨੂੰ ਸੋਸ਼ਲ ਜਸਟਿਸ (ਸਮਾਜਿਕ ਨਿਆਂ), ਬਰਾਬਰਤਾ ਅਤੇ ਹੱਕ ਦਿਵਾਉਣ ਲਈ ਵਚਨਬੱਧ ਹੈ ਇਸ ਦੇ ਨਾਲ ਨਾਲ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਬਣੀ ਰਹੇ ਇਸ ਲਈ ਵੀ ਸ਼੍ਰੋਮਣੀ ਅਕਾਲੀ ਦਲ ਪੂਰਾ ਪਹਿਰਾ ਦਿੰਦਾ ਆਇਆ ਹੈ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਹੁਸ਼ਿਆਰਪੁਰ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਪ੍ਰਵਾਸੀਆਂ ਦੀ ਵੱਡੀ ਅਬਾਦੀ ਵਾਲੇ ਇਲਾਕੇ ਭੀਮ ਨਗਰ ਵਿਖੇ ਨੌਜਵਾਨਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੇ ਉਨ੍ਹਾਂ ਨੇ ਲੋਕਾਂ ਵਿੱਚ ‘ਪੰਜਾਬ ਪਰਾਊਡ’ ਦੀ ਭਾਵਨਾ ਮਜ਼ਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਹਰ ਮਿਹਨਤਕਸ਼ ਇਨਸਾਨ ਦਾ ਬਰਾਬਰ ਯੋਗਦਾਨ ਹੈ ਅਤੇ ਪਾਰਟੀ ਹਰ ਨਾਗਰਿਕ ਦੇ ਮਾਣ-ਸਨਮਾਨ ਦੀ ਰਾਖੀ ਕਰੇਗੀ।
ਉਹਨਾਂ ਕਿਹਾ ਅੱਜ ਸਮਾਜ ਦਾ ਹਰ ਇੱਕ ਵਰਗ ਮੌਜੂਦਾ ਸਰਕਾਰ ਦੀ ਵਿਤਕਰਾ ਪਾਉਣ ਵਾਲੀ ਸੋਚ ਦੇ ਖਿਲਾਫ ਇੱਕ ਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਤਿਆਰ ਹੈ। ਇਸ ਮੌਕੇ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਨੌਜਵਾਨ ਆਗੂ ਰਾਮ ਚੰਦਰ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ। ਹਲਕਾ ਇੰਚਾਰਜ ਵੱਲੋਂ ਉਨ੍ਹਾਂ ਨੂੰ ਵਾਰਡ ਨੰਬਰ 16 ਦਾ ਪ੍ਰਧਾਨ ਨਿਯੁਕਤ ਕਰਦਿਆਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਦਿਲ ਦੀ ਭਾਵਨਾ ਕੀ ਭੀਮ ਨਗਰ ਵੀ ਬਾਕੀ ਇਲਾਕਿਆਂ ਵਾਂਗੋਂ ਤਰੱਕੀ ਕਰੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪੂਰਾ ਸਹਿਯੋਗ ਕੀਤਾ ਜਾਵੇਗਾ। ਮੀਟਿੰਗ ਵਿੱਚ ਕਈ ਪਤਵੰਤੇ ਸੱਜਣਾਂ ਅਤੇ ਪਾਰਟੀ ਆਗੂਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸੰਜੀਵ ਥਾਪਰ ਅਤੇ ਮਨੀ ਕੁਮਾਰ ਸਮੇਤ ਹੋਰ ਵਰਕਰ ਮੌਜੂਦ ਸਨ।

