Breaking
Mon. Aug 31st, 2026

ਮਾਊਂਟ ਵਿਊ ਕਨਸੈਂਟ ਸਕੂਲ ਜਹਾਨਖੇਲਾਂ ਵਿਖੇ ਧਾਰਮਿਕ ਪ੍ਰੀਖਿਆ ਦੇ ਇਨਾਮ ਵੰਡੇ

ਮਾਊਂਟ ਵਿਊ ਕਨਸੈਂਟ ਸਕੂਲ

ਹੁਸ਼ਿਆਰਪੁਰ 16 ਮਈ (ਤਰਸੇਮ ਦੀਵਾਨਾ ) – ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵੱਲੋਂ ਹਰ ਸਾਲ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਪੈਦਾ ਕਰਨ ਲਈ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ । ਅੱਜ ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾ ਵੱਲੋਂ ਮਾਊਂਟ ਵਿਊ ਕਨਸੈਂਟ ਸਕੂਲ ਜਹਾਨ ਖੇਲਾਂ ਵਿਖੇ ਧਾਰਮਿਕ ਪ੍ਰੀਖਿਆ ਵਿੱਚ ਅਵੱਲ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ । ਸਕੂਲ ਦੇ ਕੁੱਲ ਵਿਦਿਆਰਥੀਆਂ ਵਿੱਚੋਂ ਕਿਰਤਵੀਰ ਕੌਰ, ਗੁਰਨੂਰ ਸਿੰਘ, ਅਮਨਦੀਪ ਸਿੰਘ, ਅਰਵਿੰਦ ਸਿੰਘ, ਅੰਮ੍ਰਿਤ ਸਿੰਘ ਨੇ 60 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸੀ ਗਰੇਡ ਇਨਾਮ ਪ੍ਰਾਪਤ ਕੀਤਾ।

ਇਸ ਮੌਕੇ ਹਰਦੇਵ ਸਿੰਘ ਕੌਂਸਲ ਅਤੇ ਗੁਰਸੇਵਕ ਸਿੰਘ ਡਾਇਰੈਕਟਰ ਸਕੂਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ ਧਾਰਮਿਕ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਜੋ਼ਨ ਹੁਸ਼ਿਆਰਪੁਰ ਦੇ ਜ਼ੋਨਲ ਆਰਗੇਨਾਈਜ਼ਰ ਅਵਤਾਰ ਸਿੰਘ , ਨਛੱਤਰ ਸਿੰਘ ਬ੍ਰਹਮਜੀਤ ਅਤੇ ਸਕੂਲ ਦੇ ਕੌਆਡੀਨੇਟ ਅੰਜਲੀ, ਵਾਈਸ ਪ੍ਰਿੰਸੀਪਲ ਨੀਲਮ ਕੁਮਾਰੀ , ਅਧਿਆਪਕ ਰੀਆ ਅਤੇ ਸ਼ੈਲੀ ਹਾਜਰ ਸਨ।

By admin

Related Post