ਜਲੰਧਰ 6 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਕਮਲ ਵਿਹਾਰ ਵੈਲਫੇਅਰ ਸੋਸਾਇਟੀ ਦੇ ਮੁੱਖ ਦਫਤਰ ਵਿਖੇ ਲੈਦਰ ਕੰਪਲੈਕਸ ਦੇ ਚੌਂਕੀ ਇੰਚਾਰਜ ਸ਼੍ਰੀ ਵਿਕਟਰ ਮਸੀਹ ਦੇ ਨਾਲ ਸੁਸਾਇਟੀ ਦੇ ਮੈਂਬਰਾਂ ਨਾਲ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੁਲਾਕਾਤ ਕੀਤੀ ਜਿਸ ਵਿੱਚ ਇੰਸਪੈਕਟਰ ਸਾਹਿਬ ਨੇ ਨਸ਼ਿਆਂ ਦੇ ਖਿਲਾਫ ਹੋ ਰਹੀ ਕਾਰਵਾਈਆਂ ਲਈ ਸੁਸਾਇਟੀ ਦੇ ਮੈਂਬਰਾਂ ਨੂੰ ਯੋਗਦਾਨ ਪਾਉਣ ਲਈ ਕਿਹਾ ਅਤੇ ਦੱਸਿਆ ਕਿ ਜੇ ਕੋਈ ਨਸ਼ਿਆਂ ਨਾਲ ਅਡਿਕਟ ਹੈ ਤਾਂ ਪੁਲਿਸ ਅਤੇ ਸੋਸਾਇਟੀ ਮਿਲ ਕੇ ਉਸ ਦਾ ਟਰੀਟਮੈਂਟ ਕਰਵਾਉਣਗੇ ਤਾਂ ਜੋ ਉਹ ਇਸ ਨਸ਼ਿਆਂ ਦੇ ਚੁੰਗਲ ਵਿੱਚੋਂ ਨਿਕਲ ਸਕੇ। ਇਸ ਵਿੱਚ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਉਹਨਾਂ ਦਾ ਯੋਗਦਾਨ ਦੇਣ ਲਈ ਆਪਣੀ ਹਾਮੀ ਭਰੀ ਅਤੇ ਨਾਲ ਨਾਲ ਹੀ ਕਮਲ ਵਿਹਾਰ ਪਾਰਸ ਸਟੇਟ ਰੋਹਨੀ ਕਲੋਨੀ ਅਤੇ ਨਾਲ ਲੱਗਦੇ ਏਰੀਏ ਦੀ ਸਿਕਿਉਰਟੀ ਵਧਾਉਣ ਲਈ ਇੰਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ।