ਹੁਸ਼ਿਆਰਪੁਰ 16 ਮਈ (ਤਰਸੇਮ ਦੀਵਾਨਾ)- ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵੱਲੋਂ ਹਰ ਸਾਲ ਨਵੰਬਰ ਮਹੀਨੇ ਵਿਚ ਸਾਲਾਨਾ ਧਾਰਮਿਕ ਪ੍ਰੀਖਿਆ ਵੱਖ ਵੱਖ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਂਦੇ ਹਨ। ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾਂ ਵੱਲੋਂ ਮਾਉਟ ਵਿਊ ਕਾਨਸੈਟ ਸਕੂਲ ਜਹਾਂਨ ਖੇਲਾ ਵਿਖੇ ਅਵੱਲ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਮਾਊਟ ਵਿਊ ਕਨਸੈਂਟ ਸਕੂਲ ਦੇ ਵਿਦਿਆਰਥੀ ਗੁਰਮਾਨ ਸਿੰਘ, ਰੂਹਨੀ ਕੋਂਡਲ, ਅੰਸ਼ਦੀਪ ਸਿੰਘ, ਲਵਪ੍ਰੀਤ ਕੌਰ , ਜਸਕਰਨ, ਹਿਮਾਂਸ਼ੀ, ਡਿਪਾਸੀ ਆਦਿ ਨੇ ਚੰਗੇ ਨੰਬਰ ਲੈ ਕੇ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਨਛੱਤਰ ਸਿੰਘ ਬ੍ਰਹਮਜੀਤ ਨੇ ਆਖਿਆ ਕਿ ਦੁਨਿਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਬਹੁਤ ਜਰੂਰੀ ਹੈ ਕਿਉਕਿ ਧਾਰਮਿਕ ਵਿਦਿਆ ਹੀ ਸਾਡੇ ਅੰਦਰ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਦੀ ਹੈ । ਜਿਸ ਨਾਲ ਮਨੁੱਖ ਦੇ ਅੰਦਰ ਸਦਾਚਾਰਕ ਗੁਣ ਪੈਦਾ ਹੁੰਦੇ ਹਨ । ਇਸ ਮੌਕੇ ਸਕੂਲ ਦੇ ਡਾਇਰੈਕਟਰ ਹਰਦੇਵ ਸਿੰਘ ਕੌਸਲ ਨੇ ਅਵੱਲ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਗਲੀ ਧਾਰਮਿਕ ਪ੍ਰੀਖਿਆ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਡਾਇਰੈਕਟਰ ਗੁਰਸੇਵਕ ਸਿੰਘ ਨੇ ਆਉਣ ਵਾਲੀ 2025 ਦੀ ਧਾਰਮਿਕ ਪ੍ਰੀਖਿਆ ਲਈ ਵੱਧ ਤੋ ਵੱਧ ਗਿਣਤੀ ਵਿਚ ਸਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦੇ ਕੋਆਡੀਨੇਟ ਆਰਜੂ, ਵਾਇਸ ਪ੍ਰਿੰਸਪਲ ਸ਼ਿਲਪਾ ਕੁਮਾਰੀ , ਅਧਿਆਪਕ ਰਿਆ, ਸ਼ਾਇਲੀ , ਅੰਜਲੀ ਰਾਣੀ , ਲਵਦੀਪ , ਹਰਪ੍ਰੀਤ ਕੌਰ , ਨੀਲਮ ਆਦਿ ਹਾਜ਼ਰ ਸਨ।