ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ੀਲੀਆ ਵਸਤੂਆਂ ਵੇਚਣ ਵਾਲੇ ਅਤੇ ਸੇਵਨ ਕਰਨ ਵਾਲੇ 4 ਵਿਅਕਤੀਆ ਨੂੰ ਕੀਤਾ ਕਾਬੂ : ਥਾਣਾ ਮੁੱਖੀ ਰਜਿੰਦਰ ਸਿੰਘ

ਥਾਣਾ ਮੇਹਟੀਆਣਾ

ਹੁਸ਼ਿਆਰਪੁਰ 5 ਮਾਰਚ ( ਤਰਸੇਮ ਦੀਵਾਨਾ ) – ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪਰਮਿੰਦਰ ਸਿੰਘ ਹੀਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਹੋਈ ਹੈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਏ ਐਸ ਆਈ ਕੁਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਫੁਗਲਾਣਾ ਤੋ ਹੁੰਦੇ ਪਿੰਡ ਅਹਿਰਾਣਾ ਕਲਾ ਨੂੰ ਜਾ ਰਹੇ ਸੀ।

ਪਿੰਡ ਫੁਗਲਾਣੇ ਦੇ ਕੋਲ ਸਫੇਦਿਆ ਦੇ ਉਹਲੇ ਨੌਜਵਾਨ ਬੈਠੇ ਦਿਖਾਈ ਦਿੱਤੇ ਜੋ ਸਿਲਵਰ ਵਰਕ ਦੀ ਬਣੀ ਪੰਨੀ ਦੇ ਹੇਠਾ ਲਾਈਟਰ ਬਾਲ ਕੇ 10 ਰੁਪਏ ਦੇ ਨੋਟ ਨੂੰ ਪਾਇਪ ਨੁਮਾ ਬਣਾ ਕੇ ਸਿਲਵਰ ਵਰਕ ਉਪਰੋ ਉਡ ਰਹੇ ਧੂੰਏ ਨੂੰ ਆਪਣੇ ਅੰਦਰ ਖਿੱਚ ਰਹੇ ਸੀ ਜਿਸ ਨੂੰ ਪੁਲਿਸ ਕਰਮਚਾਰੀਆ ਨੇ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣੇ ਨਾਮ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਚੰਦ ਵਾਸੀ ਪਿੰਡ ਭੁਗਰੰਨੀ ਦੱਸਿਆ ਜਿਸ ਪਾਸੋ ਸਿਲਵਰ ਵਰਕ ਦੀ ਬਣੀ ਪੰਨੀ,। ਲਾਈਟਰ, 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ।

ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ

ਇਸੇ ਲੜੀ ਤਹਿਤ ਪਿੰਡ ਅਹਿਰਾਣਾ ਕਲਾਂ ਵਿਖ਼ੇ ਬੰਦ ਪਈ ਇੱਕ ਮੋਟਰ ਤੇ ਬੈਠੇ ਨੌਜਵਾਨ ਦਿਖਾਈ ਦਿੱਤੇ ਜੋ ਕਿ ਅਲੱਗ-ਅਲੱਗ ਸਿਲਵਰ ਵਰਕ ਦੀ ਬਣੀਆ ਪੰਨੀਆਂ ਦੇ ਹੇਠਾ ਲਾਈਟਰਾਂ ਨਾਲ ਅੱਗ ਬਾਲ ਕੇ 10/10 ਰੁਪਏ ਦੇ ਨੋਟਾ ਨੂੰ ਪਾਇਪ ਬਣਾ ਕੇ ਸਿਲਵਰ ਵਰਕ ਉਪਰੋ ਉਡ ਰਹੇ ਧੂਏ ਨੂੰ ਆਪਣੇ ਅੰਦਰ ਖਿੱਚ ਰਹੇ ਸੀ ਜਿਹਨਾਂ ਨੂੰ ਪੁਲਿਸ ਕਰਮਚਾਰੀਆ ਨੇ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣੇ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਘਾਣਾ ਤੇ ਮਨਪ੍ਰੀਤ ਮਾਂਡਲਾ ਪੁੱਤਰ ਕੁਲਵਿੰਦਰ ਮਾਡਲਾ ਵਾਸੀ ਪਿੰਡ ਪੰਡੋਰੀ ਕੱਦ ਹੁਸ਼ਿਆਰਪੁਰ ਦੱਸਿਆਂ ਪੁਲਿਸ ਮੁਲਾਜਮਾ ਨੇ ਦੱਸਿਆ ਕਿ ਉਹਨਾਂ ਦੋਵਾਂ ਪਾਸੋ ।/। ਸਿਲਵਰ ਵਰਕ ਦੀਆਂ ਬਣੀਆਂ ਹੋਈਆਂ ਪੰਨੀਆਂ ਜਿਹਨਾਂ ਨੂੰ ਨਸ਼ੀਲਾ ਪਦਾਰਥ ਲੱਗਾ ਹੋਇਆ, 1/1 ਲਾਈਟਰ, 10/10 ਰੁਪਏ ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ

By admin

Related Post