Breaking
Sat. Oct 11th, 2025

ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤੱਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਸ਼ਾਇਰ ਮਹਿੰਦਰ ਸੂਦ ਵਿਰਕ

ਉਸਾਰੂ ਸੋਚ

ਹੁਸ਼ਿਆਰਪੁਰ / ਢਾਹਾਂ ਕਲੇਰਾਂ 11 ਜੂਨ (ਤਰਸੇਮ ਦੀਵਾਨਾ ) ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬੁਲੰਦੀਆਂ ਨੂੰ ਛੂਹਣਾ, ਗੱਲ ਆਮ ਨਹੀਂ ਹੁੰਦੀ, ਅਜਿਹੇ ਰਾਹਾਂ ਦੇ ਪਾਂਧੀ ਖਾਸ ਹੁੰਦੇ ਹਨ। ਉਹਨਾਂ ਖਾਸ ਪਾਂਧੀਆਂ ਵਿੱਚੋਂ ਇੱਕ ਵਿਲੱਖਣ ਸ਼ਖਸ਼ੀਅਤ ਦਾ ਮਾਲਕ ਹੈ, ਸ਼ਾਇਰ ਮਹਿੰਦਰ ਸੂਦ ਵਿਰਕ। ਉੱਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀ ਕਲਮ ਨੂੰ ਨਿਖਾਰਦਿਆਂ ਹੁਣ ਤੱਕ ਤਿੰਨ ਡਿਜ਼ੀਟਲ ਕਾਵਿ ਸੰਗ੍ਰਹਿ ਲੋਕ ਅਰਪਣ ਕਰ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਤੋਂ ਮਾਣ ਸਨਮਾਣ ਪ੍ਰਾਪਤ ਕਰ ਚੁੱਕਾ ਹੈ। ਇਸ ਨੂੰ ਮੈਂ ਇਸ ਦੇ ਕਾਲਜ਼ ਸਮੇਂ ਤੋਂ ਹੀ ਬਹੁਤ ਨੇੜਿਓਂ ਦੇਖਿਆ ਹੈ ਕਿਉਂਕਿ ਇਸ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਮੁਕੰਦਪੁਰ ਕਾਲਜ਼ ਜਾਣ ਦਾ ਮੇਰਾ ਵੀ ਸਬੱਬ ਬਣਦਾ ਰਹਿੰਦਾ ਸੀ। ਮਹਿੰਦਰ ਸੂਦ ਵਿਰਕ ਵਿਦਿਆਰਥੀ ਸਮੇਂ ਤੋਂ ਹੀ ਸਮਾਜ ਪ੍ਰਤੀ ਜ਼ਿੰਮੇਵਾਰ ਸੀ ਅਤੇ ਉਸਾਰੂ ਸੋਚ ਰੱਖਦਾ ਸੀ। ਸਮਾਜ ਪ੍ਰਤੀ ਕੁੱਝ ਕਰ ਗੁਜ਼ਰਨ ਲਈ ਤੱਤਪਰ ਰਹਿੰਦਾ ਸੀ।

ਸਮਾਜ ਪ੍ਰਤੀ ਆਪਣੇ ਮਨ ਦੇ ਵਲਵਲਿਆਂ ਨੂੰ ਕਲਮ ਰਾਹੀਂ ਲੋਕਾਂ ਸਾਹਮਣੇ ਰੱਖਣ ਵਿੱਚ ਸਫਲ ਹੋਇਆ ਹੈ। ਅਜਿਹੇ ਅਗਾਂਹ ਵਧੂ ਨੌਜਵਾਨਾਂ ਦੀ ਸੋਚ, ਸਮਾਜ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀ ਹੈ। ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤੱਤਪਰਤਾ ਇਸ ਦੀ ਸ਼ਖਸ਼ੀਅਤ ਨੂੰ ਹੋਰ ਨਿਖਾਰਦੀ ਹੈ। ਆਪਣੇ ਤਿੰਨ ਕਾਵਿ ਸੰਗ੍ਰਹਿਆਂ, “ਸੱਚ ਦਾ ਹੋਕਾ” , “ਸੱਚ ਕੌੜਾ ਆ” , ਅਤੇ “ਸੱਚ ਵਾਂਗ ਕੱਚ” ਨਾਲ ਆਪਣੇ ਪਾਠਕਾਂ ਦੇ ਮਨਾਂ “ਚ ਥਾਂ ਬਨ੍ਹਾਉਣ ਵਿੱਚ ਸਫਲ ਹੋਇਆ ਹੈ। ਹੁਣ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਆਪਣਾ ਚੌਥਾ ਡਿਜ਼ੀਟਲ ਕਾਵਿ ਸੰਗ੍ਰਹਿ “ਸੱਚੇ ਸੁੱਚੇ ਹਰਫ਼” ਨੂੰ ਲੋਕ ਅਰਪਣ ਕੀਤਾ ਹੈ। ਮੈਂਨੂੰ ਉਸ ਪ੍ਰਤੀ ਚਾਰ ਸ਼ਬਦ ਲਿਖਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮਾਲਕ ਦੇ ਚਰਨਾਂ ਵਿੱਚ ਦੂਆ ਕਰਦੇ ਹਾ ਕਿ ਸ਼ਾਇਰ ਮਹਿੰਦਰ ਸੂਦ ਵਿਰਕ ਦੀ ਕਲਮ ਇਸ ਤਰ੍ਹਾਂ ਹੀ ਸੱਚ ਦੀ ਆਵਾਜ਼ ਬੁਲੰਦ ਕਰਦੀ ਰਹੇ !

By admin

Related Post