Breaking
Sun. Oct 12th, 2025

ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਦੇ ਡਰ ਕਾਰਨ ਲੋਕ ਸਵੇਰ-ਸ਼ਾਮ ਘਰਾਂ ਵਿੱਚੋ ਬਾਹਰ ਨਿਕਲਣ ਤੋ ਗੁਰੇਜ ਕਰਦੇ ਹਨ : ਭੁਪਿੰਦਰ ਸਿੰਘ ਪਿੰਕੀ

ਆਵਾਰਾ ਕੁੱਤਿਆਂ

ਹੁਸ਼ਿਆਰਪੁਰ 20 ਅਪ੍ਰੈਲ (ਤਰਸੇਮ ਦੀਵਾਨਾ)- ਸ਼ਹਿਰ, ਪਿੰਡ ਅਤੇ ਕਸਬੇ ਦੀ ਹਰ ਗਲੀ ਅਤੇ ਮੁਹੱਲੇ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਦੇ ਝੁੰਡਾਂ ਦੇ ਡਰ ਕਾਰਨ ਲੋਕ ਸਵੇਰੇ-ਸ਼ਾਮ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਇਸ ਕਰਕੇ ਗੁਰੇਜ ਕਰਦੇ ਹਨ ਕਿ ਕਿਤੇ ਅਵਾਰਾ ਕੁੱਤਿਆ ਦੀ ਚਪੇਟ ਵਿੱਚ ਨਾ ਆ ਜਾਈਏ ! ਇਹ ਵਿਚਾਰ ਬੁੱਧੀਜੀਵੀ ਅਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ਉਹਨਾਂ ਕਿਹਾ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਘਰਾਂ ਦੇ ਅੰਦਰ ਹੀ ਕੈਦ ਰਹਿਣਾ ਇੱਕ ਮਜਬੂਰੀ ਬਣ ਗਈ ਹੈ। ਉਹਨਾਂ ਕਿਹਾ ਕਿ ਆਵਾਰਾ ਕੁੱਤਿਆਂ ਦੇ ਝੁੰਡ ਅਕਸਰ ਰਾਹਗੀਰਾਂ ‘ਤੇ ਹਮਲਾ ਕਰ ਦਿੰਦੇ ਹਨ ।

ਉਹਨਾਂ ਕਿਹਾ ਕੀ ਕੁੱਤਿਆਂ ਦੇ ਕੱਟਣ ਨਾਲ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ ਕਈ ਤਾ ਆਪਣੀ ਜਾਨ ਵੀ ਗੁਆ ਚੁੱਕੇ ਹਨ ਉਹਨਾਂ ਕਿਹਾ ਕਿ ਸੜਕ ‘ਤੇ ਲੰਘਦੇ ਵਾਹਨਾਂ ਦੇ ਸਾਹਮਣੇ ਅਚਾਨਕ ਕੁੱਤਿਆਂ ਦੇ ਆਉਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਉਹਨਾਂ ਕਿਹਾ ਕਿ ਸਕੂਲ ਅਤੇ ਟਿਊਸ਼ਨ ਜਾਣ ਵਾਲੇ ਬੱਚੇ ਵੀ ਅਵਾਰਾ ਕੁੱਤਿਆਂ ਦੇ ਡਰ ਤੋਂ ਡਰੇ ਸਹਿਮੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕੁੱਤੇ ਕੂੜੇ ਦੇ ਢੇਰਾਂ ‘ਤੇ ਪਏ ਜ਼ਹਿਰੀਲੇ ਕੂੜੇ ਅਤੇ ਖਿੰਡੇ ਹੋਏ ਮਾਸ ਨੂੰ ਖਾ ਕੇ ਆਦਮਖੋਰ ਬਣ ਗਏ ਹਨ। ਜਿਸ ਕਾਰਨ ਲੋਕਾਂ ਦੀ ਜਾਨ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ।ਇਸ ਲਈ ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਰ ਨਿਗਮ ਨੂੰ ਇਸ ਸਮੱਸਿਆ ਦਾ ਪਹਿਲ ਦੇ ਆਧਾਰ ‘ਤੇ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ।

ਉਹਨਾਂ ਨਿਗਮ ਦੇ ਕਮਿਸ਼ਨਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਨਸਬੰਦੀ, ਟੀਕਾਕਰਨ ਜਾ ਨਸਬੰਦੀ ਦੀ ਮੁਹਿੰਮ ਤੁਰੰਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

By admin

Related Post