ਪਹਿਲਗਾਮ ਹਮਲਾ ਦੇਸ਼ ਦੀ ਅਮਨ ਤੇ ਸ਼ਾਂਤੀ ਦੇ ‘ਤੇ ਹਮਲਾ : ਪ੍ਰੋ. ਅਨੁਰਾਧਾ

ਪਹਿਲਗਾਮ

ਜਲੰਧਰ 23 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- 22 ਅਪ੍ਰੈਲ ਨੂੰ ਹੋਏ ਦੁਖਦਾਈ ਹਮਲੇ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ । ਇਹ ਜੋ ਘਟਨਾ ਵਾਪਰੀ ਹੈ ਇਹ ਦਿਲ ਦਹਿਲਾਉਣ ਵਾਲੀ ਘਟਨਾ ਹੈ। ਇਨਸਾਨੀਅਤ ਦੇ ਖਿਲਾਫ ਜਾ ਕੇ ਅਪਰਾਧੀਆਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ , ਕਿਉਂਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਟੂਰਿਸਟ ਸੀਜ਼ਨ ਚਲ ਰਿਹਾ ਸੀ ਤੇ ਪਹਿਲਗਾਮ ਸੈਲਾਨੀਆਂ ਵਿੱਚ ਕਾਫੀ ਲੋਕਪ੍ਰਿਅ ਹੈ। ਜਿਸ ਕਰਕੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਇਸਦੀ ਖੂਬਸੂਰਤੀ ਦਾ ਆਨੰਦ ਮਾਨਣ ਲਈ ਆਉਂਦੇ ਹਨ।

ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਥੇ ਨਿਰਦੋਸ਼ ਤੇ ਨਿਹੱਥੇ ਸੈਲਾਨੀ ਕਾਫੀ ਗਿਣਤੀ ਵਿੱਚ ਹਾਜ਼ਰ ਸਨ। ਉਸ ਵੇਲੇ ਦੁਸ਼ਟਾਂ ਨੇ ਇਸ ਦੁਸ਼ਟਤਾ ਨੂੰ ਅੰਜਾਮ ਦਿੱਤਾ । ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦੀ ਹਾਂ ਤੇ ਸਾਰੇ ਘਾਇਲਾਂ ਦੇ ਛੇਤੀ ਸਵਸਤ ਹੋਣ ਲਈ ਪ੍ਰਾਰਥਨਾ ਕਰਦੀ ਹਾਂ ਤੇ ਸਾਰਾ ਦੇਸ਼ ਇਹੀ ਉਮੀਦ ਕਰਦਾ ਹੈ ਕਿ ਇਸ ਸਾਜਿਸ਼ ਨੂੰ ਰਚਣ ਵਾਲੇ ਸਾਜਿਸ਼ ਕਰਤਾ ਅਤੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਦੇਸ਼ ਦੇ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ, ਤੇ ਦੇਸ਼ ਦੇ ਹਰ ਖੇਤਰ ਵਿੱਚ ਸ਼ਾਂਤੀ ਬਹਾਲ ਹੋ ਸਕੇ। ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਦੇਸ਼ ਵਿੱਚ ਮਹਿਫੂਜ਼ ਰਹਿ ਸਕੇ।

By admin

Related Post