ਤੇਜ਼ ਰਫਤਾਰ ਵਾਹਨਾਂ ਤੋਂ ਬਚਣ ਲਈ ਕਾਂਗਰਸ ਨੇਤਾ ਸ਼੍ਰੀ ਮਨਮੋਹਨ ਬੰਗਾ ਜੀ ਵਲੋਂ ਖੁਰਲਾ ਕਿੰਗਰਾ ਵਿਖੇ ਸਪੀਡ ਬਰੇਕਰ ਲਗਵਾਏ ਗਏ

ਸ਼੍ਰੀ ਮਨਮੋਹਨ ਬੰਗਾ

ਜਲੰਧਰ 23 ਅਪ੍ਰੈਲ (ਜਸਵਿੰਦਰ ਸਿੰਘ ਆਜ਼ਾਦ)- ਤੇਜ਼ ਰਫਤਾਰ ਚੱਲਣ ਵਾਲੇ ਵਾਹਨਾਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਵਾਰਡ ਨੰਬਰ 39 ਦਾਦਰਾ ਮੁਹੱਲਾ ਖ਼ੁਰਲਾ ਕਿੰਗਰਾ ਵਿੱਚ ਕਾਂਗਰਸ ਆਗੂ ਸ਼੍ਰੀ ਮਨਮੋਹਨ ਬੰਗਾ ਅਤੇ ਪ੍ਰੋ ਅਨੁਰਾਧਾ ਬੰਗਾ ਦੁਆਰਾ ਨਿੱਜੀ ਤੌਰ ਤੇ ਸਪੀਡ ਬਰੇਕਰ ਲਗਵਾਏ ਗਏ। ਪ੍ਰੋ ਅਨੁਰਾਧਾ ਬੰਗਾ ਨੇ ਦੱਸਿਆ ਇੱਥੇ ਸੰਘਣੀ ਅਬਾਦੀ ਹੈ ਅਤੇ ਵਾਹਨ ਬਹੁਤ ਤੇਜ਼ੀ ਨਾਲ ਨਿਕਲਦੇ ਹਨ। ਇਸ ਲਈ ਛੋਟੇ ਬੱਚਿਆ ਅਤੇ ਬਜੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਸਪੀਡ ਬਰੇਕਰ ਲਗਵਾਏ ਗਏ ਹਨ। ਕਿਉਂਕਿ ਇਸ ਰਸਤੇ ‘ਤੇ ਆਵਾਜਾਈ ਜਿਆਦਾ ਹੋਣ ਕਾਰਨ ਬੱਚਿਆਂ ਦੇ ਮਾਪੇ ਹਰ ਸਮੇਂ ਫ਼ਿਕਰਮੰਦ ਰਹਿੰਦੇ ਸਨ। ਹੁਣ ਵਾਹਨਾਂ ਦੀ ਗਤੀ ਤੇ ਰਫਤਾਰ ਨੂੰ ਕੁੱਝ ਠੱਲ੍ਹ ਜਰੂਰ ਪਵੇਗੀ।

ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਉਪਰਾਲੇ ਤੋਂ ਨਗਰ ਨਿਵਾਸੀਆ ਨੂੰ ਤੇਜ ਰਫਤਾਰ ਵਾਹਨਾਂ ਤੋਂ ਕੁੱਝ ਰਾਹਤ ਜਰੂਰ ਮਿਲੇਗੀ। ਇਸ ਮੌਕੇ ਤੇ ਇਲਾਕਾ ਨਿਵਾਸੀ ਪਰਸ਼ੋਤਮ ਦਾਦਰਾ, ਰਾਜਿੰਦਰ ਦਾਦਰਾ, ਪ੍ਰਦੀਪ ਦਾਦਰਾ, ਗੋਪਾਲ ਦਾਦਰਾ, ਨਰਿੰਦਰ ਦਾਦਰਾ, ਨਵਲ ਕਿਸ਼ੋਰ, ਐਡਵੋਕੇਟ ਭੱਟੀ, ਕੁਲਵਿੰਦਰ ਭਟੋਆ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਸ਼੍ਰੀ ਮਨਮੋਹਨ ਬੰਗਾ ਨੇ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਲੋਕਾਂ ਦੀ ਭਲਾਈ ਲਈ ਅਜਿਹੇ ਉਪਰਾਲੇ ਕਰਦੇ ਰਹਾਂਗੇ।

By admin

Related Post