Breaking
Sat. Mar 22nd, 2025

ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 : ਬੀ.ਐਸ.ਐਫ. ਦੀ ਟੀਮ ਦੇ ਅਕਾਸ਼ ਨੇ ਜਿੱਤਿਆ ਗੋਲਡ ਮੈਡਲ ਜਿੱਤਿਆ

ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ

ਜਲੰਧਰ 18 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਪੀ.ਏ.ਪੀ. ਕੰਪਲੈਕਸ ਦੀ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿੱਚ ਚੱਲ ਰਹੀ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੇ ਵਿਅਕਤੀਗਤ ਨੇਜਾਬਾਜੀ (Individual Lance) ਅਤੇ ਜੋੜੀ-ਜੋੜੀ ਨੇਜਾਬਾਜੀ (Paired Lance) ਈਵੈਂਟ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਬੀ.ਐਸ.ਐਫ.ਦੀ ਟੀਮ ਦੇ ਅਕਾਸ਼ ਨੇ ਆਪਣੇ ਘੋੜੇ ਪ੍ਰੇਮ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਜਦਕਿ ਅਸਾਮ ਰਾਈਫਲ ਦੀ ਟੀਮ ਦੇ ਦਿਨੇਸ਼ ਜੀ ਕਾਲਰੇਕਰ ਨੇ ਆਪਣੇ ਘੋੜੇ ਤੇਜਸ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਮੈਡਲ ਜਿੱਤਿਆ ਅਤੇ ਅਸਾਮ ਰਾਈਫ਼ਲ ਦੀ ਟੀਮ ਦੇ ਸੰਤੋਸ਼ ਕੁਮਾਰ ਦਾਸ ਨੇ ਆਪਣੇ ਘੋੜੇ ਸਮਾਰਟ ਨਾਲ ਬ੍ਰਾਊਂਜ਼ ਮੈਡਲ ਹਾਸਲ ਕੀਤਾ।

ਐਫ.ਐਫ.ਫਾਰੂਕੀ, ਵਧੀਕ ਡਾਇਰੈਕਟਰ ਜਨਰਲ ਪੁਲਿਸ ਸਟੇਟ ਆਰਮਡ ਪੁਲਿਸ ਪੰਜਾਬ, ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਨੇ ਜੇਤੂ ਘੋੜਸਵਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਅੱਜ ਦੇ ਈਵੈਂਟ ਵਿਅਕਤੀਗਤ ਕਿਰਚ ਵਿੱਚ 118 ਘੋੜਸਵਾਰਾਂ ਅਤੇ 59 ਜੋੜੀਦਾਰ ਕਿਰਚ ਘੋੜਸਵਾਰਾਂ ਨੇ ਭਾਗ ਲੈਂਦਿਆਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਦਾ ਨਤੀਜਾ ਬੁੱਧਵਾਰ ਨੂੰ ਐਲਾਨਿਆ ਜਾਵੇਗਾ। 19-02-25 ਨੂੰ ਨੈਸ਼ਨਲ ਟੈਟ ਪੈਗਿੰਗ ਦੇ ਈਵੈਂਟ ਲੈਮਨ ਐਂਡ ਪੈਗ ਸਵੇਰ 8:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ 15 ਟੀਮਾਂ ਦੇ 118 ਘੋੜਸਵਾਰ ਭਾਗ ਲੈਣਗੇ।

By admin

Related Post