ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਸਬ ਦਫਤਰ ਪੁਰਾਣੀ ਬਸੀ ਨੇੜੇ ਸੂਦ ਫਾਰਮ ਵਿਖ਼ੇ ਫੋਰਸ ਦੇ ਜਾਬਾਜ਼ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਤੀਸ ਕੁਮਾਰ ਸ਼ੇਰਗੜ੍ਹ ਅਤੇ ਬਲਾਕ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਸ ਦੇ ਆਗੂਆਂ ਨੇ ਕਿਹਾ ਫਿਲੌਰ ਦੇ ਲਾਗੇ ਪਿੰਡ ਨੰਗਲ ਵਿਖੇ ਸਥਾਪਿਤ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਨੂੰ ਦੂਜੀ ਵਾਰ ਨਿਸ਼ਾਨਾ ਬਣਾ ਕੇ ਉਸ ‘ਤੇ ਕਾਲੇ ਰੰਗ ਦੀ ਸਪਰੇਅ ਮਾਰਨ ਦੀ ਘਟਨਾ ਨੇ ਐਸਸੀ ਸਮਾਜ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਹਨਾ ਕਿਹਾ ਕਿ ਇਸ ਘਟਨਾ ਨਾਲ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਐਸਸੀ ਸਮਾਜ ਦੇ ਮਸੀਹਾ ਡਾ. ਅੰਬੇਡਕਰ ਜੀ ਦਾ ਨਿਰਾਦਰ ਹੋਇਆ ਹੈ।
ਉਹਨਾਂ ਕਿਹਾ ਕਿ ਵਿਸ਼ਵ ਰਤਨ ਡਾ ਬੀ ਆਰ ਅੰਬੇਡਕਰ ਜੀ ਦੀ ਕ੍ਰਾਂਤੀਕਾਰੀ ਸੋਚ ਅਤੇ ਉਨਾਂ ਵੱਲੋਂ ਦਿੱਤੇ ਕ੍ਰਾਂਤੀਕਾਰੀ ਨਾਹਰੇ ਪੜ੍ਹੋ ਜੁੜ੍ਹੋ ਸੰਘਰਸ਼ ਕਰੋ ਤੇ ਪਹਿਰਾ ਦਿੰਦਿਆਂ ਦੁਨੀਆਂ ਦੇ ਬਹੁਤ ਦੇਸ਼ਾ ਦੇ ਲੋਕਾ ਨੇ ਪੜ੍ਹਾਈਆ ਕਰਕੇ ਖੂਬ ਤਰੱਕੀਆਂ ਕੀਤੀਆਂ ਹਨ ਤਾਹੀਓ ਹੀ ਬਾਬਾ ਸਾਹਿਬ ਜੀ ਦੀ ਕ੍ਰਾਂਤੀਕਾਰੀ ਸੋਚ ਨੂੰ ਉੱਚਾ ਚੁੱਕਣ ਲਈ ਇੰਗਲੈਡ, ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ ਅਪਣੇ ਦੇਸ਼ਾਂ ਵਿੱਚ ਬਾਬਾ ਸਾਹਿਬ ਜੀ ਦੀ ਸੋਚ ਵਿਚਾਰ ਨੂੰ ਸਕੂਲਾ ਕਾਲਜਾਂ ਵਿੱਚ ਪੜ੍ਹਾ ਰਹੇ ਹਨ ਪਰ ਅਫ਼ਸੋਸ ਭਾਰਤ ਦੇਸ਼ ਵਿੱਚ ਹੀ ਜਨਮੇ ਇਹ ਮਹਾਨ ਰਹਿਬਰ ਦੇ ਸਟੈਚੂਆ ਨੂੰ ਭਾਰਤ ਵਿੱਚ ਹੀ ਕੁਝ ਕੁ ਮੁੱਠੀ ਭਰ ਸ਼ਰਾਰਤੀ ਅਨਸਰ,ਅਣਪੜ੍ਹ, ਬੁਜਦਿਲ,ਅਤੇ ਕਾਇਰ ਖਾਲਿਸਤਾਨੀ ਸੋਚ ਰੱਖਣ ਵਾਲੇ ਅਮਰੀਕਾ ਵਿੱਚ ਰਹਿ ਰਹੇ ਗੁਰਪੰਤਵੰਤ ਸਿੰਘ ਪੰਨੂ ਦੇ ਇਸ਼ਾਰੇ ਤੇ ਲੋਕ ਨੁਕਸਾਨ ਪਹੁੰਚਾ ਰਹੇ ਹਨ ਉਹਨਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਅੰਮ੍ਰਿਤਸਰ, ਫਿਰ ਜਲੰਧਰ ਅਤੇ ਹੁਣ ਫਿਲੌਰ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਦੂਜੀ ਵਾਰ ਅਪਮਾਨ ਕੀਤਾ ਗਿਆ।
ਇਹ ਬੁਜਦਿਲ ਲੋਕ ਅਗਰ ਅਸਲੀ ਮਰਦ ਹਨ ਜਾ ਜੁਰਅਤ ਰੱਖਦੇ ਹਨ ਤਾਂ ਦੱਸਕੇ ਆਉਣ
ਉਨ੍ਹਾਂ ਕਿਹਾ ਕਿ ਇਹ ਬੁਜਦਿਲ ਲੋਕ ਅਗਰ ਅਸਲੀ ਮਰਦ ਹਨ ਜਾ ਜੁਰਅਤ ਰੱਖਦੇ ਹਨ ਤਾਂ ਦੱਸਕੇ ਆਉਣ, ਕਿਉਂਕਿ ਚੋਰੀ ਛੁਪੇ ਆਉਣ ਵਾਲੇ ਕਾਇਰ ਕਦੇ ਆਪਣੇ ਆਪ ਨੂੰ ਦਲੇਰ ਨਹੀਂ ਅਖਵਾ ਸਕਦੇ, ਫੋਰਸ ਦੇ ਆਗੂਆ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਵਾਰਿਸ ਹੋਣ ਦੇ ਨਾਤੇ ਵਾਅਦਾ ਕਰਦੇ ਹਾਂ ਕਿ ਇਹ ਕਾਇਰ ਲੋਕ ਦੱਸ ਕੇ ਆਉਣ ਤੇ ਫੇਰ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਤਾ ਫੇਰ ਬਾਬਾ ਸਾਹਿਬ ਜੀ ਦੇ ਵਾਰਿਸ ਇਹਨਾਂ ਦੀ ਉਹ ਭੁਗਤ ਸੰਵਾਰਨਗੇ ਕਿ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਣ ਵਾਲੇ ਅਪਣੀਆਂ ਲੱਤਾਂ ਤੇ ਤੁਰਕੇ ਵਾਪਿਸ ਨਹੀਂ ਜਾ ਸਕਣਗੇ, ਉਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸ਼ਾਂਤਮਈ ,ਅਮਨ ਪਸੰਦ ਪੰਜਾਬ ਨੂੰ ਨਫ਼ਰਤ ਦੇ ਜ਼ਹਿਰ ਦਾ ਲਾਂਬੂ ਲਾ ਰਹੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਬਾਬਾ ਸਾਹਿਬ ਨੂੰ ਚਾਹੁਣ ਵਾਲਿਆਂ ਨੂੰ ਕੁਝ ਸਕੂਨ ਮਿਲ ਸਕੇ ।
ਉਹਨਾਂ ਵਿੱਚ ਕਿਹਾ ਕਿ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦੇ ਸਟੈਚੂਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅੰਨਸਰਾਂ ਨੂੰ ਚੁਰਾਹੇ ਵਿੱਚ ਖੜਿਆਂ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋ ਇਹੋ ਜਿਹੀ ਘਨਾਉਣੀ ਹਰਕਤ ਕਰਨ ਵਾਲੇ ਸੌਂ ਵਾਰੀ ਸੋਚਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ,ਕਮਲਜੀਤ ਡਾਡਾ , ਸਤੀਸ਼ ਕੁਮਾਰ ਬਸੀ ਬਾਹਦ, ਡਾਕਟਰ ਨਿਤਿਨ ਸੈਣੀ,ਡਾ. ਸੋਨੂੰ,ਰਾਜਾ, ਪਵਨ ਕੁਮਾਰ,ਕਮਲੇਸ਼, ਵਿਜੇ ਕੁਮਾਰ,ਵਿਸ਼ਾਲ, ਨੋਨੀ,ਆਕਾਸ਼,ਲੱਕੀ ਆਦਿ ਹਾਜ਼ਰ ਸਨ।