• ਕਿਲ੍ਹੇ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਨ ਲਈ ਮਾਹਿਰ ਅਰਕੀਟੈਕਚਰਾਂ ਤੇ ਇੰਜੀਨੀਅਰਾਂ ਦੀ ਟੀਮ ਨੇ ਕੀਤਾ ਦੌਰਾ
ਹੁਸ਼ਿਆਰਪੁਰ, 25 ਮਈ (ਤਰਸੇਮ ਦੀਵਾਨਾ)- ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਸਿੰਘਪੁਰ (ਮੁਕੇਰੀਆਂ ਦਸੂਹਾ) ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹਰਬੰਸ ਸਿੰਘ ਟਾਂਡਾ ਦੀ ਪ੍ਰਧਾਨਗੀ ਹੇਠ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਵਿਖ਼ੇ ਹੋਈ ਜਿਸ ਵਿੱਚ ਹਰਦੇਵ ਸਿੰਘ ਕੌਂਸਲ ਚੇਅਰਮੈਨ ਅਤੇ ਪ੍ਰਦੀਪ ਸਿੰਘ ਪਲਾਹਾ ਵਾਈਸ ਚੇਅਰਮੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੀਟਿੰਗ ਵਿੱਚ ਕਿਲ੍ਹੇ ਦੇ ਨਵ ਉਸਾਰੀ ਕਾਰਜਾਂ ਅਤੇ ਵਿਰਾਸਤੀ ਦਿੱਖ ਪ੍ਰਦਾਨ ਕਰਨ ਲਈ ਆਰੰਭ ਕੀਤੇ ਜਾਣ ਵਾਲੇ ਵੱਖ ਵੱਖ ਪ੍ਰੋਜੈਕਟਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ‘ਤੇ ਬੁਲਾਏ ਮਾਹਿਰ ਅਰਕੀਟੇਕਟਾਂ ਤੇ ਇੰਟੀਰੀਅਰ ਡਿਜ਼ਾਈਨਰਾਂ ਪ੍ਰਭਸਿਮਰਨ ਸਿੰਘ ਪਟਿਆਲਾ,ਮੈਡਮ ਪ੍ਰੀਤੀ ਸਿੰਘ ਹੁਸ਼ਿਆਰਪੁਰ, ਗੁਰਦੇਵ ਸਿੰਘ ਦਿੱਲੀ, ਚੰਨੀ ਟਕੌਲੀਆ ਜਲੰਧਰ ਤੇ ਮੱਖਣ ਸਿੰਘ ਮੁਕੇਰੀਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ |
ਟਰੱਸਟ ਵੱਲੋਂ ਪੰਜਾਂ ਆਰਟੀਟੈਕਟਸ ਨੂੰ ਪੱਕੇ ਮੈਂਬਰ ਬਣਾਇਆ ਗਿਆ
ਇਸ ਮੀਟਿੰਗ ਮੌਕੇ ਚੇਅਰਮੈਨ ਹਰਦੇਵ ਸਿੰਘ ਕੌਂਸਲ ਵੱਲੋਂ ਹਾਜ਼ਿਰ ਟਰੱਸਟ ਮੈਂਬਰਾਂ ਦੀ ਸਲਾਹ ਨਾਲ ਗੁਰਦੇਵ ਸਿੰਘ ਦਿੱਲੀ ਨੂੰ ਰਾਮਗੜ੍ਹੀਆ ਕੌਮ ਦਾ ਇਤਿਹਾਸ ਲਿਖਣ, ਪ੍ਰਭ ਸਿਮਰਨ ਸਿੰਘ ਪਟਿਆਲਾ ਨੂੰ ਕਿਲ੍ਹੇ ਦੇ ਗੇਟ ਦਾ ਡਿਜ਼ਾਇਨ ਤਿਆਰ ਕਰਨ, ਮੈਡਮ ਪ੍ਰੀਤੀ ਸਿੰਘ ਹੁਸ਼ਿਆਰਪੁਰ ਨੂੰ ਮੀਟਿੰਗ ਹਾਲ ਅਤੇ ਸਟੈਚੂ ਦੇ ਫਾਉਂਡੇਸ਼ਨ ਦਾ ਨਕਸ਼ਾ ਤਿਆਰ ਕਰਨ, ਚੰਨੀ ਟਕੌਲੀਆ ਜਲੰਧਰ ਨੂੰ ਇਤਿਹਾਸਕ ਵਸਤਾਂ ਅਤੇ ਇਤਿਹਾਸ ਨੂੰ ਸਾਂਭਣ ਲਈ ਮਿਊਜ਼ੀਅਮ ਦਾ ਡਿਜ਼ਾਇਨ ਤਿਆਰ ਕਰਨ, ਮੱਖਣ ਸਿੰਘ ਮੁਕੇਰੀਆਂ ਨੂੰ ਇਤਿਹਾਸਕ ਖੂਹ ਤੇ ਮੀਨਾਰ ਅਤੇ ਨਿਸ਼ਾਨ ਸਾਹਿਬ ਦੇ ਥੜ੍ਹੇ ਦਾ ਡਿਜ਼ਾਈਨ ਤਿਆਰ ਕਰਨ ਦੀਆਂ ਸੇਵਾਵਾਂ ਸੌਪੀਆਂ ਗਈਆਂ ਅਤੇ ਟਰੱਸਟ ਵੱਲੋਂ ਇਹਨਾਂ ਪੰਜਾਂ ਆਰਟੀਟੈਕਟਸ ਨੂੰ ਪੱਕੇ ਮੈਂਬਰ ਬਣਾਇਆ ਗਿਆ।
ਇਹਨਾਂ ਸਮੂੰਹ ਨਵੇਂ ਮੈਂਬਰਾਂ ਨੇ ਇਸ ਇਤਿਹਾਸਕ ਜਗ੍ਹਾ ਦੀ ਸ਼ਲਾਘਾ ਕੀਤੀ ਤੇ ਸਮੁਚੇ ਕਿਲ੍ਹੇ ਦਾ ਨਿਰੀਖਣ ਕੀਤਾ ਉਪਰੰਤ ਇਨ੍ਹਾਂ ਸਾਰੇ ਨਵੇਂ ਟਰੱਸਟ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਨਮਾਨਿਤ ਕੀਤਾ ਗਿਆ | ਇਹਨਾਂ ਮੈਂਬਰਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਮਿਲੀਆਂ ਜ਼ਿੰਮੇਵਾਰੀਆਂ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਮੀਟਿੰਗ ਵਿੱਚ ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ, ਹਰਬੰਸ ਸਿੰਘ ਟਾਂਡਾ ਪ੍ਰਧਾਨ,ਦਵਿੰਦਰ ਸਿੰਘ ਜਨਰਲ ਸਕੱਤਰ, ਲਖਵੀਰ ਸਿੰਘ ਕੈਸ਼ੀਅਰ,ਕਾਬਲ ਸਿੰਘ ਜਨਰਲ ਮੈਨੇਜਰ, ਜਸਵੰਤ ਸਿੰਘ ਭੋਗਲ, ਦਲਜੀਤ ਸਿੰਘ ਦਸੂਹਾ, ਸ਼ਰਨਜੀਤ ਸਿੰਘ ਮੁਕੇਰੀਆਂ,ਗੁਰਮੁਖ ਸਿੰਘ ਸਿੰਘਪੁਰ,ਬੱਬੂ ਘੋਗਰਾ ਅਤੇ ਬੀਬੀਆਂ ਦਾ ਜੱਥਾ ਹਾਜ਼ਰ ਸਨ ।