ਅੱਜ ਦੇ ਯੁੱਗ ਵਿੱਚ ਮਾਨਸਿਕ, ਆਰਥਿਕ, ਸਮਾਜਿਕ, ਗੁਲਾਮੀ ਅਤੇ ਜਾਤੀਵਾਦ ਨੂੰ ਜੜ ਤੋਂ ਖਤਮ ਕਰਨਾ ਅਤਿ ਜਰੂਰੀ : ਬੇਗਮਪੁਰਾ ਟਾਈਗਰ ਫੋਰਸ

ਸਮਾਜਿਕ

ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪ੍ਰਸਾਰ ਲਈ ਪਿੰਡਾਂ,ਕਸਬਿਆਂ,ਤੇ ਸਹਿਰਾ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ : ਹੈਪੀ, ਬੰਟੀ, ਬਿੱਟੂ

ਹੁਸ਼ਿਆਰਪੁਰ 2 ਫਰਵਰੀ (ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਤੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ, ਬੰਟੀ ਹਰਿਆਣਾ, ਤੇ ਬਿੱਟੂ ਸ਼ੇਰਗੜ੍ਹ ਨੇ ਇਨਕਲਾਬ ਦੇ ਮੋਢੀ, ਗੁਰਮੁਖੀ ਲਿੱਪੀ ਦੇ ਸਿਰਜਣਹਾਰ, ਮਾਇਆ ਦੇ ਤਿਆਗੀ, ਗਰੀਬਾਂ ਦੇ ਹਮਦਰਦ, ਦੀਨ ਦੁਖੀਆਂ ਦੇ ਸੌਦਾਗਰ, ਸੱਚ ਦੀ ਮੂਰਤ, ਸਮਾਜਿਕ ਕ੍ਰਾਂਤੀ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ ਰੱਬੀ ਜੋਤ , ਸਮੇਂ ਦੀਆਂ ਹਕੂਮਤਾਂ ਨੂੰ ਝੰਜੋੜਾ ਦੇਣ ਵਾਲੀ ਚੱਟਾਨ, ਮਾਨਵਤਾ ਦੇ ਮਹਾਨਾਇਕ , ਅੰਮ੍ਰਿਤਬਾਣੀ ਦੇ ਸਿਰਜਕ, ਬੇਗਮਪੁਰੇ ਦੇ ਅਲੰਬਰਦਾਰ, ਮਾਨਵੀ ਹੱਕਾਂ ਦੇ ਮਹਾਨ ਰਹਿਬਰ, ਕਰਮ- ਕਾਂਡ, ਭੇਦ- ਭਾਵ, ਜਾਤ-ਪਾਤ ਨੂੰ ਤਰਕ ਦੇ ਅਧਾਰ ਤੇ ਭੰਡਣ ਵਾਲੀ ਮਹਾਨ ਸੋਚ, ਏਕੇ ਦਾ ਬਿਗਲ ਵਜਾਉਣ ਵਾਲੇ ਤੇ ਹੱਕ ਹਕੂਕਾਂ ਦੇ ਪਹਿਰਾ ਦੇਣ ਵਾਲੇ ਨਿਡਰ ਤੇ ਨਿਧੜਕ ਪਹਿਰੇਦਾਰ , ਨਿਮਰਤਾ, ਪ੍ਰੇਮ ਅਤੇ ਸਾਂਝੀਵਾਲਤਾ ਦੇ ਪ੍ਰਤੀਕ, ਰਹਿਬਰਾਂ ਦੇ ਰਹਿਬਰ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਦਿੰਦਿਆਂ ਨੇ ਕਿਹਾ ਕਿ ਅੱਜ ਲੋੜ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਨੂੰ ਸਮਾਜ ਅੰਦਰ ਲਾਗੂ ਕਰਕੇ ਸਮਾਜ ਵਿੱਚ ਏਕਤਾ, ਭਾਈਚਾਰਾ ਅਤੇ ਸਮਾਨਤਾ ਦੀ ਸੋਚ ਵਾਲਾ ਬੇਗਮਪੁਰਾ ਵਸਾਉਣ ਲਈ ਯਤਨ ਕੀਤੇ ਜਾਣ ਦੀ ।

ਉਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ “ਬੇਗਮਪੁਰਾ ਸ਼ਹਿਰ ਕੋ ਨਾਓ” ਦੇ ਸੰਕਲਪ ਨੂੰ ਪੂਰਾ ਕਰਨ ਲਈ ਮਾਨਸਿਕ, ਆਰਥਿਕ, ਸਮਾਜਿਕ ਗੁਲਾਮੀ ਅਤੇ ਜਾਤੀਵਾਦ ਨੂੰ ਜੜ ਤੋਂ ਖਤਮ ਕਰਨਾ ਅਹਿਮ ਜਰੂਰੀ ਹੈ, ਕਿਓਂਕਿ ਸਤਿਗੁਰੂ ਜੀ ਨੇ ਫ਼ੁਰਮਾਇਆ ਹੈ “ਪ੍ਰਾਧੀਨਤਾ ਪਾਪ ਹੈ ਜਾਣ ਲੇਹੁ ਰੈ ਮੀਤ” ਗੁਲਾਮੀ ਪਾਪ ਹੈ ਅਤੇ ਗੁਲਾਮਾਂ ਨੂੰ ਕੋਈ ਪਿਆਰ ,ਸਤਿਕਾਰ ਨਹੀਂ ਕਰਦਾ। ਇਸ ਕਰਕੇ ਮਾਨਸਿਕ, ਆਰਥਿਕ, ਸਮਾਜਿਕ ਗੁਲਾਮੀ ਅਤੇ ਜਾਤੀਵਾਦ ਦਾ ਖਾਤਮਾ ਕਰਕੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਵਸਾਇਆ ਜਾ ਸਕਦਾ ਹੈ।

ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ

ਆਗੂਆਂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਮਹਾਂਵਾਕ “ਐਸਾ ਚਾਹੁੰ ਰਾਜ ਮੈਂ ਜਹਾਂ ਮਿਲੇ ਸਭਨੁ ਕੋ ਅੰਨ, ਛੋਟ ਬੜੇ ਸਭ ਸਮੁ ਵਸੈ ਰਵਿਦਾਸ ਰਹੇ ਪ੍ਰਸੰਨ” ਇਨ੍ਹਾਂ ਸ਼ਬਦਾਂ ਵਿਚੋਂ ਸਤਿਗੁਰੂ ਜੀ ਦੇ ਅਸਲ ਬੇਗਮਪੁਰਾ ਸ਼ਹਿਰ ਦੀ ਝਲਕ ਦਿਖਾਈ ਦਿੰਦੀ ਹੈ। ਓਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਅਤੇ ਆਦਿ ਧਰਮ ਦੇ ਰਹਿਬਰਾਂ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਹੁਤ ਜਲਦ ਪਿੰਡਾਂ, ਕਸਬਿਆਂ, ਤੇ ਸਹਿਰਾ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ ।

ਓਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵੱਲੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ “ਬੇਗਮਪੁਰਾ ਸ਼ਹਿਰ”ਦੇ ਸੰਕਲਪ ਨੂੰ ਮੰਜਿਲ ਵੱਲ ਲੈ ਕੇ ਜਾਣ ਲਈ ਪੜੇ ਲਿਖੇ ਬੁੱਧੀਜੀਵੀ ਵਰਗ ਅਤੇ ਯੂਥ ਨੂੰ ਆਦਿ ਧਰਮ ਮਿਸ਼ਨ ਦੇ ਪਲੇਟਫਾਰਮ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਆਦਿ ਧਰਮੀ ਕੌਮ ਧਾਰਮਿਕ, ਸਮਾਜਿਕ,ਆਰਥਿਕ ਤੌਰ ਤੇ ਮਜਬੂਤ ਹੋ ਕੇ ਅੱਗੇ ਵਧ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਨਹਿਰੀ ਬਣ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਬਿੱਟੂ ਸ਼ੇਰਗੜ੍ਹ, ਬੰਟੀ ਹਰਿਆਣਾ, ਗੁਰਦੀਪ ਰਿਹਾਣਾ ਕਲਾ, ਕੁਲਵੰਤ ਹਰਿਆਣਾ ਕਲਾ, ਸਤੀਸ਼ ਕੁਮਾਰ, ਰਵੀ, ਮਨੀ, ਨਿੱਕੂ ਸੁੰਦਰ ਨਗਰ, ਖੁਸ਼ਦੀਪ, ਮੋਹਿਤ ਸ਼ੇਰਗੜ, ਮੋਹਿਤ ਬਿਰਦੀ, ਹੇਮੰਤ ਬਿਰਦੀ, ਗੁਰਦੀਪ ਬਿਰਦੀ, ਭੋਲਾ ਸ਼ੇਰਗੜ੍ਹ, ਰਾਮ ਮੂਰਤੀ ਸ਼ੇਰਪੁਰ, ਗੁਰਪਾਲ ਸਿੰਘ ਅਸਲਾਮਾਬਾਦ, ਮਨਜੀਤ ਸਿੰਘ ਦਸ਼ਮੇਸ਼ ਨਗਰ ਆਦਿ ਹਾਜ਼ਰ ਸਨ !

By admin

Related Post