Breaking
Mon. Jun 16th, 2025

ਅੱਤ ਦੀ ਗਰਮੀ ਵਿੱਚ ਰੇੜਿਆ ਦੇ ਮਾਲਕਾ ਵਲੋਂ ਘੋੜਿਆ ਤੋ ਸਿਖਰ ਦੁਪਿਹਰੇ ਵੀ ਲਿਆ ਜਾ ਰਿਹਾ ਹੈ ਕੰਮ : ਮਿੰਨੀ ਧੀਰ ਮਨਸੂਰਪੁਰ

ਅੱਤ ਦੀ ਗਰਮੀ

ਹੁਸ਼ਿਆਰਪੁਰ 7 ਜੂਨ ( ਤਰਸੇਮ ਦੀਵਾਨਾ ) ਅੱਤ ਦੀ ਗਰਮੀ ਨੂੰ ਦੇਖਦੇ ਜਿੱਥੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਚਣ ਲਈ ਅਤੇ ਦੁਪਿਹਰ ਦੇ ਸਮੇ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਉਥੇ ਹੀ ਬੇਜੁਬਾਨ ਰੇੜਿਆ ਘੋੜਿਆ ਤੋਂ ਰੇੜਾ ਚਾਲਕਾ ਵਲੋਂ ਸਿਖਰ ਦੁਪਿਹਰੇ ਕੰਮ ਲਿਆ ਜਾਂਦਾ ਹੈ ਤੇ ਕੰਮ ਨਾ ਹੋਣ ਤੇ ਵੀ ਇਨ੍ਹਾਂ ਚਾਲਕਾਂ ਵਲੋਂ ਘੋੜਿਆ ਨੂੰ ਸਿਖਰ ਦੁਪਿਹਰੇ ਧੁੱਪ ਵਿੱਚ ਹੀ ਖੜ੍ਹਾ ਕੀਤਾ ਜਾਦਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੋਪਾਇਆ ਜੀਵ ਰਕਸ਼ਾ ਫਾਊਡੇਸ਼ਨ ਦੀ ਮੈਂਬਰ ਮਿੰਨੀ ਧੀਰ ਮਨਸੂਰਪੁਰ ਨੇ ਕੁਝ ਚੌਣਵੇਂ ਪੱਤਰਕਾਰਾ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਕੀਤਾ। ਜਿਕਰ ਯੋਗ ਹੈ ਕਿ ਲੰਮੇ ਸਮੇ ਤੋਂ ਇਸ ਸੰਸਥਾਂ ਦੇ ਜਰੀਏ ਅਵਾਰਾ ਕੁੱਤਿਆ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ ਤੇ ਬਿਮਾਰ ਕੁੱਤਿਆ ਨੂੰ ਇਲਾਜ਼ ਲਈ ਅਕਸਰ ਪਿੰਡ ਮਨਸੂਰਪੁਰ ਤੋਂ ਮੁਕੇਰੀਆਂ ਪਸ਼ੂ ਹਸਪਤਾਲ ਇਲਾਜ਼ ਲਈ ਆਉਂਦੀ ਰਹਿੰਦੀ ਹੈ ।

ਰੇੜਾ ਚਾਲਕ ਆਪ ਪੱਖੇ ਦੀ ਹਵਾ ਖਾਂਦੇ ਹਨ ਤਾਂ ਘੋੜੇ ਨੂੰ ਧੁੱਪੇ ਹੀ ਖੜ੍ਹਾ ਕਰ ਦਿੰਦੇ ਹਨ

ਮਿੰਨੀ ਧੀਰ ਮਨਸੂਰਪੁਰ ਦਾ ਕਹਿਣਾ ਹੈ ਕਿ ਜਿਸ ਵਕਤ ਰੇੜਿਆ ਘੋੜਿਆ ਦੇ ਚਾਲਕਾਂ ਵਲੋਂ ਜਰੂਰਤ ਤੋਂ ਜਿਆਦਾ ਭਾਰ ਜਾਂ ਸਿਖਰ ਦੁਪਿਹਰ ਵੇਲੇ ਇੰਨ੍ਹਾਂ ਘੋੜਿਆ ਨੂੰ ਬਿੰਨਾ ਕੰਮ ਤੋਂ ਧੁੱਪੇ ਹੀ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ ਉਹਨਾ ਕਿਹਾ ਕਿ ਰੇੜਾ ਚਾਲਕ ਆਪ ਪੱਖੇ ਦੀ ਹਵਾ ਖਾਂਦੇ ਹਨ ਤਾਂ ਘੋੜੇ ਨੂੰ ਧੁੱਪੇ ਹੀ ਖੜ੍ਹਾ ਕਰ ਦਿੰਦੇ ਹਨ ਤਾ ਫਿਰ ਮੇਰੇ ਕੋਲੋ ਸਹਿਣ ਨਹੀ ਹੁੰਦਾ ਕਿ ਇਹ ਇਨਸਾਨ ਜਾਨਵਰਾ ਨਾਲ ਇੰਨ੍ਹਾ ਬੁਰਾ ਸਲੂਕ ਕਿਉ ਕਰਦੇ ਹਨ ਜਦ ਕਿ ਇੰਨ੍ਹਾਂ ਘੋੜਿਆ ਦੇ ਸਿਰ ਤੋ ਘੋੜਾ ਚਾਲਕਾਂ ਦੇ ਘਰ ਦਾ ਗੁਜਾਰਾ ਚੱਲਦਾ ਹੈ ਤਾ ਫਿਰ ਆਪਣੇ ਘਰ ਦੇ ਮੈਂਬਰ ਦੀ ਤਰ੍ਹਾਂ ਇੰਨ੍ਹਾਂ ਜਾਨਵਰਾ ਨੂੰ ਆਪਣੇ ਘਰ ਦਾ ਮੈਂਬਰਾਂ ਦੀ ਤਰ੍ਹਾਂ ਕਿਉ ਨਹੀ ਸਮਝਿਆ ਜਾਂਦਾ ਹੈ।

ਮਿੰਨੀ ਧੀਰ ਮਨਸੂਰਪੁਰ ਨੇ ਕਿਹਾ ਕਿ ਜਦੋਂ ਮੇਰੇ ਵਲੋਂ ਇੰਨ੍ਹਾਂ ਰੇੜਿਆ ਘੋੜਿਆ ਚਾਲਕਾ ਨਾਲ ਗੱਲ ਕੀਤੀ ਤਾਂ ਆਖਦੇ ਹਨ ਕਿ ਇਹ ਜਾਨਵਰ ਹਨ ਕੀ ਇੰਨ੍ਹਾਂ ਅੰਦਰ ਜਾਨ ਨਹੀ ਹੈ ਕੀ ਇਨ੍ਹਾਂ ਨੂੰ ਇਨਸਾਨ ਦੀ ਤਰ੍ਹਾਂ ਗਰਮੀ, ਭੁੱਖ, ਪਿਆਸ ਨਹੀ ਲੱਗਦੀ ? ਚੋਪਾਇਆ ਜੀਵ ਰਕਸ਼ਾ ਫਾਊਡੇਸ਼ਨ ਮੈਂਬਰ ਮਿੰਨੀ ਧੀਰ ਮਨਸੂਰਪੁਰ ਨੇ ਡੀ. ਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਤੋਂ ਮੰਗ ਕੀਤੀ ਕਿ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਿਖਰ ਦੁਪਿਹਰੇ ਰੇੜਿਆ ਘੋੜਿਆ ਦੀ ਬੇਹਤਰੀ ਲਈ ਅੱਤ ਦੀ ਗਰਮੀ ਦੌਰਾਨ ਇਨ੍ਹਾਂ ਘੋੜਿਆ ਕੋਲੋ ਕੰਮ ਨਾ ਲੈਣ ਲਈ ਰੇੜਾ ਚਾਲਕਾਂ ਨੂੰ ਆਡਰ ਦਿੱਤੇ ਜਾਣ ਤਾਂ ਜੋ ਬੇਜੁਬਾਨ ਜਾਨਵਰਾਂ ਨੂੰ ਕੁਝ ਰਾਹਤ ਮਿਲ ਸਕੇ।

By admin

Related Post