Breaking
Fri. Apr 17th, 2026

ਐਚ.ਡੀ.ਸੀ.ਏ. ਦੀ ਭੂਮਿਕਾ ਸ਼ਰਮਾ ਦੀ ਅੰਡਰ-17 ਪੰਜਾਬ ਕੈਂਪ ਲਈ ਚੋਣ : ਡਾ. ਰਮਨ ਘਈ

ਐਚ.ਡੀ.ਸੀ.ਏ.

ਹੁਸ਼ਿਆਰਪੁਰ 17 ਅਪ੍ਰੈਲ (ਤਰਸੇਮ ਦੀਵਾਨਾ) – ਐਚ.ਡੀ.ਸੀ.ਏ. ਸੈਂਟਰ ਵਿੱਚ ਸਿਖਲਾਈ ਲੈਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਸੱਤਵੀਂ ਜਮਾਤ ਦੀ ਭੂਮਿਕਾ ਸ਼ਰਮਾ ਦਾ ਪੰਜਾਬ ਸਕੂਲ ਅੰਡਰ-17 ਮਹਿਲਾ ਕੈਂਪ ਲਈ ਚੋਣ ਹੋਣਾ ਹੁਸ਼ਿਆਰਪੁਰ ਦੀਆਂ ਨੌਜਵਾਨ ਮਹਿਲਾ ਕ੍ਰਿਕਟਰਾਂ ਲਈ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖਰੜ ਮੋਹਾਲੀ ਵਿਖੇ ਲਗਾਏ ਜਾਣ ਵਾਲੇ ਸੱਤ ਰੋਜ਼ਾ ਪੰਜਾਬ ਅੰਡਰ-17 ਸਕੂਲ ਕੈਂਪ ਵਿੱਚ ਖਿਡਾਰੀਆਂ ਨੂੰ ਰਾਸ਼ਟਰੀ ਪੱਧਰੀ ਕੋਚ ਸਿਖਲਾਈ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਦਾ ਪੰਜਾਬ ਅੰਡਰ-17 ਸਕੂਲ ਮਹਿਲਾ ਕ੍ਰਿਕਟ ਟੀਮ ਵਿੱਚ ਨੈਸ਼ਨਲ ਟੂਰਨਾਮੈਂਟ ਲਈ ਚੋਣ ਕੀਤੀ ਜਾਵੇਗੀ।

ਡਾ. ਘਈ ਨੇ ਦੱਸਿਆ ਕਿ 12 ਸਾਲਾ ਭੂਮਿਕਾ ਸ਼ਰਮਾ ਹੁਸ਼ਿਆਰਪੁਰ ਦੀ ਇੱਕ ਹੋਣਹਾਰ ਨੌਜਵਾਨ ਕ੍ਰਿਕਟ ਖਿਡਾਰੀ ਹੈ ਅਤੇ ਜਿਸ ਮਿਹਨਤ ਅਤੇ ਲਗਨ ਨਾਲ ਉਹ ਐਚ.ਡੀ.ਸੀ.ਏ. ਦੇ ਜ਼ਿਲ੍ਹਾ ਮਹਿਲਾ ਸੀਨੀਅਰ ਕੋਚ ਦਵਿੰਦਰ ਕੌਰ ਕਲਿਆਣ ਅਤੇ ਜੂਨੀਅਰ ਕੋਚ ਨਿਕਿਤਾ ਕੁਮਾਰੀ ਦੀ ਦੇਖ-ਰੇਖ ਹੇਠ ਸਿਖਲਾਈ ਲੈ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਉਹ ਕ੍ਰਿਕਟ ਵਿੱਚ ਹੁਸ਼ਿਆਰਪੁਰ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰੇਗੀ। ਭੂਮਿਕਾ ਸ਼ਰਮਾ ਦੀ ਚੋਣ ‘ਤੇ ਐਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲਾ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਪਰਵੀਨ ਕੁਮਾਰ, ਕੋਚ ਦਲਜੀਤ ਧੀਮਾਨ, ਕੋਚ ਦਿਨੇਸ਼ ਸ਼ਰਮਾ, ਕੋਚ ਪੰਕਜ ਪਿੰਕਾ ਆਦਿ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਧਾਈ ਦਿੱਤੀ।

ਐਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਐਚ.ਡੀ.ਸੀ.ਏ. ਸੈਂਟਰ ਰੇਲਵੇ ਮੰਡੀ ਵਿੱਚ ਜੋ ਖਿਡਾਰੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸਿਖਲਾਈ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਾਲ ਭਰ ਖਿਡਾਰੀ ਇੱਥੇ ਆ ਕੇ ਕ੍ਰਿਕਟ ਦੀਆਂ ਬਾਰੀਕੀਆਂ ਬੀ.ਸੀ.ਸੀ.ਆਈ. ਦੇ ਰਾਸ਼ਟਰੀ ਕੋਚਾਂ ਦੀ ਦੇਖ-ਰੇਖ ਹੇਠ ਸਿੱਖ ਕੇ ਕ੍ਰਿਕਟ ਵਿੱਚ ਆਪਣਾ ਅਤੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰ ਸਕਦੇ ਹਨ।

By admin

Related Post