Breaking
Fri. Apr 17th, 2026

ਯੂਨਿਟੀ ਦੇ ਦੌੜ ਲਈ ਸਾਰੀਆਂ ਤਿਆਰੀਆਂ ਮੁਕੰਮਲ : ਪਰਮਜੀਤ ਸੱਚਦੇਵਾ

ਯੂਨਿਟੀ

19 ਅਪ੍ਰੈਲ ਨੂੰ ਸਵੇਰੇ 6.30 ਵਜੇ ਐਸਐਸਪੀ ਦਿਖਾਉਣਗੇ ਹਰੀ ਝੰਡੀ

ਹੁਸ਼ਿਆਰਪੁਰ 17 ਅਪ੍ਰੈਲ (ਤਰਸੇਮ ਦੀਵਾਨਾ) – ਜੀਐਨਏ ਯੂਨੀਵਰਸਿਟੀ, ਫਿਟ ਬਾਈਕਰ ਕਲੱਬ, ਸੱਚਦੇਵਾ ਸਟਾਕਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ 19 ਅਪ੍ਰੈਲ ਐਤਵਾਰ ਨੂੰ ਰਨ ਆਫ ਯੂਨਿਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਰਨ ਆਫ ਯੂਨਿਟੀ ਦਾ ਥੀਮ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੈ। ਪ੍ਰਧਾਨ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਆਯੋਜਨ ਲਈ ਜਿਹੜੇ ਪਹਿਲੇ 500 ਲੋਕ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਨੂੰ ਕਲੱਬ ਵੱਲੋਂ ਟੀ-ਸ਼ਰਟ ਦਿੱਤੀ ਜਾਵੇਗੀ।

ਇਹ ਰਨ ਆਫ ਯੂਨਿਟੀ ਸੱਚਦੇਵਾ ਸਟਾਕਸ ਦੇ ਬੂਲਾਵਾਲੀ ਸਥਿਤ ਦਫਤਰ ਤੋਂ ਸ਼ੁਰੂ ਹੋਵੇਗੀ, ਸਵੇਰੇ 6 ਵਜੇ ਟੀ-ਸ਼ਰਟ ਦੇਣੀ ਸ਼ੁਰੂ ਕੀਤੀ ਜਾਵੇਗੀ ਜਿਸ ਤੋਂ ਬਾਅਦ 6.30 ਵਜੇ ਐਸਐਸਪੀ ਸੰਦੀਪ ਮਲਿਕ ਹਰੀ ਝੰਡੀ ਦਿਖਾ ਕੇ ਇਸਨੂੰ ਰਵਾਨਾ ਕਰਨਗੇ, ਬੂਲਾਵਾਲੀ ਤੋਂ ਸ਼ਿਮਲਾ ਪਹਾੜੀ ਚੌਂਕ, ਮਾਲ ਰੋਡ ਤੋਂ ਹੁੰਦੇ ਹੋਏ ਸਦਰ ਥਾਣਾ ਚੌਂਕ ਅਤੇ ਫਿਰ ਯੋਧਾ ਮੱਲ ਰੋਡ ਤੋਂ ਹੁੰਦੇ ਹੋਏ ਸੱਚਦੇਵਾ ਸਟਾਕਸ ਦੇ ਦਫਤਰ ਵਿੱਚ ਆ ਕੇ ਇਹ ਰਨ ਆਫ ਯੂਨਿਟੀ ਸਮਾਪਤ ਹੋਵੇਗੀ। ਇਸ ਈਵੈਂਟ ਵਿੱਚ ਭਾਗ ਲੈਣ ਵਾਲੇ ਸਾਰੇ ਲੋਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ।

ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਹ ਦੌੜ ਫਿਟਨੈਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗੀ।  ਪਰਮਜੀਤ ਸੱਚਦੇਵਾ ਨੇ ਅੱਗੇ ਕਿਹਾ ਕਿ ਕਲੱਬ ਹਮੇਸ਼ਾ ਤੋਂ ਸਮਾਜਿਕ ਅਤੇ ਫਿਟਨੈਸ ਨਾਲ ਜੁੜੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਿਹਾ ਹੈ ਅਤੇ ਰਨ ਆਫ ਯੂਨਿਟੀ ਵੀ ਉਸੇ ਕੜੀ ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀਐਨਏ ਯੂਨੀਵਰਸਿਟੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਜੀਐਨਏ ਯੂਨੀਵਰਸਿਟੀ, ਉੱਤਮ ਸਿੰਘ ਸਾਬੀ, ਰਣਵੀਰ ਸਿੰਘ ਸੱਚਦੇਵਾ, ਓਮਕਾਰ ਸਿੰਘ, ਸੌਰਵ ਸ਼ਰਮਾ, ਦੌਲਤ ਸਿੰਘ, ਰੋਹਿਤ ਬੱਸੀ, ਸੰਜੀਵ ਸੋਹਲ ਵੀ ਮੌਜੂਦ ਰਹੇ।

By admin

Related Post