ਹੱਡੀਆਂ ਦਾ ਫ੍ਰੀ (ਮੁਫ਼ਤ) ਚੈੱਕ ਅਪ ਕੈਂਪ

ਹੱਡੀਆਂ

ਜਲੰਧਰ 21 ਸਤੰਬਰ (ਜਸਵਿੰਦਰ ਸਿੰਘ ਆਜ਼ਾਦ)- ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਮਿਤੀ 20 ਸਤੰਬਰ, 2026 ਦਿਨ ਐਤਵਾਰ ਨੂੰ ਹੱਡੀਆਂ ਦਾ ਫ੍ਰੀ (ਮੁਫ਼ਤ) ਚੈੱਕ ਅਪ ਕੈਂਪ ਲਗਾਇਆ ਗਿਆ | ਜਿਸ ਦੌਰਾਨ ਡਾਕਟਰਾਂ ਵਲੋਂ 140 ਤੋ ਵੱਧ ਮਰੀਜਾ ਦਾ ਹੱਡੀਆਂ ਦਾ ਚੈੱਕ ਅਪ ਕੀਤਾ ਗਿਆ | ਇਸ ਕੈੰਪ ਵਿਚ ਮਰੀਜ਼ਾਂ ਦਾ ਹੱਡੀਆਂ ਦ ਸਕੈਨ, ਸ਼ੁਗਰ ਚੈੱਕ, ਬਲੱਡ ਪਰੈਸ਼ਰ ਚੈੱਕ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆ ਵੀ ਦਿਤੀਆਂ ਗਈਆ |

ਇਸ ਕੈੰਪ ਦੌਰਾਨ ਸੋਸਾਇਟੀ ਸਾਰੇ ਮੇਮ੍ਬਰਜ਼ ਗੁਰਵਿੰਦਰ ਪਾਲ ਸਿੰਘ ਛਾਬੜਾ (ਪ੍ਰਧਾਨ ), ਪ੍ਰਵੀਨ ਕੁਮਾਰ ਰਾਮਦਾਸੀਆ ( ਖਜਾਨਚੀ ), ਚੰਦਰ ਛੇਖਰ ( ਸੈਕ੍ਰੇਟਰੀ ), ਪਰਮਿੰਦਰ ਪਾਲ ਸਿੰਘ, ਓਮ ਗੌਰੀ ਦੱਤ ਸ਼ਰਮਾ, ਰਵਿੰਦਰ ਪਾਲ ਸਿੰਘ ਗਰੋਵਰ, ਸੁਰਿੰਦਰ ਪਾਲ ਸਿੰਘ, ਵੀਨਾ ਅੱਗਰਵਾਲ, ਸੁਖਵਿੰਦਰ ਕੌਰ, ਰਾਜੇਸ਼ ਥਾਪਾ, ਗੁਰਿੰਦਰ ਦੀਪ ਭਾਟੀਆ, ਜਸਲੀਨ ਸਿੰਘ ਨੇ ਸ਼ਮੂਲੀਅਤ ਕੀਤੀ |

By admin

Related Post