ਨੌਜਵਾਨ ਪੀੜੀ ਲਈ ਡਰੱਗਜ਼ ਦੀ ਸਮੱਸਿਆ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ : ਬਲਜਿੰਦਰ ਸਿੰਘ ਖਾਲਸਾ
ਹੁਸ਼ਿਆਰਪੁਰ 6 ਅਪ੍ਰੈਲ (ਤਰਸੇਮ ਦੀਵਾਨਾ) ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਮੁਫਤ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਿਆਂ ਦੇ ਮੱਕੜਜਾਲ ਫਸੇ ਹੋਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਲਈ ਡਰੱਗਜ਼ ਦੀ ਸਮੱਸਿਆ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ। ਵਿਸ਼ੇਸ਼ ਤੌਰ ‘ਤੇ ਨੌਜਵਾਨ ਪੀੜ੍ਹੀ ਇਸ ਨਸ਼ੇ ਦੇ ਮੱਕੜ ਜਾਲ ਵਿੱਚ ਫਸ ਰਹੀ ਹੈ ਨਸ਼ਾ ਨੌਜਵਾਨਾਂ ਦੀ ਤੰਦਰੁਸਤੀ, ਪਰਿਵਾਰਕ ਜੀਵਨ ਅਤੇ ਆਰਥਿਕ ਹਾਲਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਸਮਾਜ ਵਿੱਚ ਉਹਨਾਂ ਲਈ ਰੁਕਾਵਟ ਵੀ ਪੈਦਾ ਕਰਦਾ ਹੈ।
ਉਹਨਾਂ ਕਿਹਾ ਕਿ ਡਰੱਗਜ਼ ਦੀ ਆਦਤ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਮਨੋ ਵਿਗਿਆਨਕ ਅਤੇ ਆਤਮਿਕ ਤਣਾਅ ਦੇ ਕਾਰਨ ਨੌਜਵਾਨ ਅਕਸਰ ਜੀਵਨ ਦੇ ਤਣਾਅ, ਪੀੜ੍ਹਾ ਜਾਂ ਡਿਪ੍ਰੈਸ਼ਨ ਕਾਰਨ ਨਸ਼ੇ ਦੇ ਵਲ ਮੁੜ ਜਾਂਦੇ ਹਨ।ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਗਲਤ ਸੰਗਤ ਅਤੇ ਦੋਸਤਾਂ ਦੀ ਗਲਤ ਪ੍ਰੇਰਣਾ ਵੀ ਉਹਨਾਂ ਨੂੰ ਨਸ਼ੇ ਵੱਲ ਧੱਕਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਉਹਨਾਂ ਕਿਹਾ ਕਿ ਬਹੁਤੇ ਲੋਕ ਸ਼ੁਰੂ ਵਿੱਚ ਸਿਰਫ਼ ਮਨੋਰੰਜਨ ਜਾਂ ਨਵੇਂ ਤਜਰਬੇ ਵਜੋਂ ਨਸ਼ਾ ਕਰਦੇ ਹਨ, ਅਤੇ ਅੰਦਰੋਂ-ਅੰਦਰੀ ਹੋਲੀ ਹੋਲੀ ਉਹ ਇਸ ਦੇ ਆਦੀ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਕਈ ਲੋਕ ਬੇਰੁਜ਼ਗਾਰੀ ਅਤੇ ਆਰਥਿਕ ਤੰਗੀ ਕਰਕੇ ਨਸ਼ੇ ਨੂੰ ਆਪਣੇ ਗ਼ਮ ਭੁਲਾਉਣ ਦਾ ਇੱਕ ਸਾਧਨ ਬਣਾ ਲੈਂਦੇ ਹਨ ਪਰ ਬਾਅਦ ਵਿੱਚ ਨਸ਼ੇ ਕੋਲੋਂ ਖਹਿੜਾ ਛੁਡਵਾਉਣਾ ਔਖਾ ਹੋ ਜਾਂਦਾ ਹੈ ਉਹਨਾਂ ਕਿਹਾ ਨਸ਼ੇ ਦੇ ਪ੍ਰਭਾਵ ਜਿੰਦਗੀ ਲਈ ਬਹੁਤ ਹੀ ਗੰਭੀਰ ਹੋ ਸਕਦੇ ਹਨ।
ਨਸ਼ੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਬਰਬਾਦ ਕਰ ਦਿੰਦੇ ਹਨ
ਉਹਨਾਂ ਕਿਹਾ ਕਿ ਨਸ਼ੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਬਰਬਾਦ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਨਸ਼ੇ ਦੀ ਆਦਤ ਕਾਰਨ ਕਈ ਲੋਕ ਕਰੋੜਾਂ ਰੁਪਏ ਦੀ ਆਪਣੀ ਜਾਇਦਾਦ ਅਤੇ ਪੈਸਾ ਗਵਾ ਬੈਠਦੇ ਹਨ।
ਉਹਨਾਂ ਕਿਹਾ ਕਿ ਨਸ਼ੇ -ਦੀ ਆਦਤ ਅਕਸਰ ਲੋਕਾਂ ਨੂੰ ਅਪਰਾਧ ਦੇ ਰਾਹ ਪਾ ਦਿੰਦੀ ਹੈ।ਉਹਨਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਗੁਰੂਘਰਾਂ ਵਿੱਚ ਨੌਜਵਾਨਾਂ ਨੂੰ ਨਸ਼ੇ ਣਾ ਕਰਨ ਵਾਰੇ ਜਾਗਰੂਕ ਕਰਨਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਨਸ਼ਾ ਇੱਕ ਇਹੋ ਜਿਹੀ ਸਮੱਸਿਆ ਜੋ ਪੂਰੇ ਸਮਾਜ ਦੀ ਤਬਾਹੀ ਦੀ ਇੱਕ ਵੱਡੀ ਵਜ੍ਹਾ ਬਣ ਜਾਦਾ ਹੈ। ਉਹਨਾਂ ਕਿਹਾ ਕੌ ਜੇਕਰ ਅਸੀਂ ਸਮੂਹਿਕ ਤੌਰ ‘ਤੇ ਇੱਕਜੁੱਟ ਹੋਈਏ ਅਤੇ ਨਸ਼ੇ ਵਿਰੁੱਧ ਅਵਾਜ਼ ਬੁਲੰਦ ਕਰੀਏ, ਤਾਂ ਅਸੀਂ ਇੱਕ ਚੰਗਾ ਅਤੇ ਸੁਖਮਈ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਨਸ਼ੇ ਤੋ ਸਦਾ ਲਈ ਛੁਟਕਾਰਾ ਪਾਉਣ ਵਾਲੇ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਉਹ ਵਿਅਕਤੀ ਬੇ-ਝਿਜਕ ਹੋ ਕੇ ਸਾਡੇ ਨਾਲ 9501965267 ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ ਪਾਬਲਾ, ਜੋਤ ਲਹੌਰੀਆ,ਅਰਮਾਨ ਸਿੰਘ,ਵਿਸ਼ਾਲ ਸਿੰਘ,ਕਰਨਵੀਰ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ !