ਜਲੰਧਰ 30 ਅਪ੍ਰੈਲ (ਕਰਮਵੀਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਪਿੰਡ ਹਰੀਪੁਰ ਨੂੰ ਸੇਵਾ ਸਿੰਘ ਬਸਰਾ ਕੈਨੇਡਾ ਨਿਵਾਸੀ ਦੇ ਪਰਿਵਾਰ ਵੱਲੋਂ ਸਕੂਲਾਂ ਦੇ ਵਿਕਾਸ ਵਿੱਚ ਆਪਣੀ ਨੇਕ ਕਮਾਈ ਵਿੱਚੋਂ 02 ਲੱਖ ਦੀ ਰਾਸ਼ੀ ਦਾਨ ਕੀਤੀ ਗਈ। ਬਸਰਾ ਪਰਿਵਾਰ ਵੱਲੋਂ ਭੇਜੀ ਗਈ ਇਹ ਰਾਸ਼ੀ ਡਾਕਟਰ ਨਿਰਮਲ ਕੌਲ ਸਰਪੰਚ ਹਰੀਪੁਰ, ਸੁਰਿੰਦਰ ਸਿੰਘ ਪੰਚ, ਨਰਿੰਦਰ ਪਾਲ ਪੰਚ, ਦਲਜੀਤ ਸਿੰਘ ਪੰਚ, ਰਣਵੀਰ ਸਿੰਘ ਸੇਠੀ ਪ੍ਰਧਾਨ ਨੌਜਵਾਨ ਸਭਾ ਹਰੀਪੁਰ ਨੇ ਦੋਨਾਂ ਸਕੂਲਾਂ ਦੇ ਮੁਖੀਆਂ ਨੂੰ ਦਿੱਤੀ ਗਈ।
ਇਸ ਮੌਕੇ ਡਾਕਟਰ ਨਿਰਮਲ ਕੌਲ ਸਰਪੰਚ ਪਿੰਡ ਹਰੀਪੁਰ ਵੱਲੋਂ ਸੇਵਾ ਸਿੰਘ ਬਸਰਾ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਭੇਜੀ ਗਈ ਰਾਸ਼ੀ ਵਿੱਚੋਂ 01 ਲੱਖ 50 ਹਜਾਰ ਰੁਪਏ ਸਰਕਾਰੀ ਹਾਈ ਸਕੂਲ ਹਰੀਪੁਰ ਅਤੇ 50,000 ਹਜਾਰ ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰ ਨੂੰ ਦਿੱਤੇ ਗਏ ਹਨ। ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਸਮਾਜ ਅੰਦਰ ਦਾਨ ਕਰਨ ਦੀ ਪ੍ਰਵਿਰਤੀ ਦੀ ਦਿਸ਼ਾ ਬਦਲਣ ਦੀ ਲੋੜ ਹੈ ਜੇਕਰ ਦਾਨ ਦਾ ਪ੍ਰਯੋਗ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ ਤਾਂ ਹੀ ਅਸੀਂ ਆਉਣ ਵਾਲੇ ਭਵਿੱਖ ਨੂੰ ਵਧੀਆ ਬਣਾ ਸਕਦੇ ਹਾਂ।
ਉਹਨਾਂ ਕਿਹਾ ਕਿ ਸਾਨੂੰ ਸਰਕਾਰੀ ਸਕੂਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਵਿਦਿਆ ਤੋਂ ਵਾਂਝਾ ਇਨਸਾਨ ਇਕ ਅਣਮੰਜਲੇ ਰਾਹਾਂ ਦਾ ਪਾਂਧੀ ਹੁੰਦਾ ਹੈ ਜਿਸ ਨੂੰ ਅਪਣੀ ਮੰਜ਼ਲਿ ਦਾ ਪਤਾ ਨਹੀਂ ਹੁੰਦਾ। ਸਕੂਲੀ ਸਿੱਖਿਆ ਰਾਹੀਂ ਹੀ ਸਾਡੇ ਬੱਚੇ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਹੀ ਹੋਰਨਾ ਤੋਂ ਇਲਾਵਾ ਮੈਡਮ ਮੀਨਾਕਸ਼ੀ ਹੈਡ ਟੀਚਰ ਸਰਕਾਰੀ ਹਾਈ ਸਕੂਲ ਹਰੀਪੁਰ, ਰਾਜਕੁਮਾਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰ, ਮੈਡਮ ਰਜਿੰਦਰ ਕੌਰ ਢੀਡਸਾ, ਮਾਸਟਰ ਦਵਿੰਦਰ ਸਿੰਘ, ਮਾਸਟਰ ਅੰਕੁਰ ਅਰੋੜਾ, ਮੈਡਮ ਹਰਜਿੰਦਰ ਕੌਰ, ਮੈਡਮ ਨੀਨਾ ਕੁਮਾਰੀ, ਮੈਡਮ ਅਨੀਤਾ ਕੁਮਾਰੀ, ਮੈਡਮ ਹਰਮਿੰਦਰ ਕੌਰ ਮੈਡਮ ਹਰਦੇਸ਼ ਕੋਰ, ਮੈਡਮ ਰੀਟਾ ਸ਼ਰਮਾ ਅਤੇ ਹੋਰ ਸਟਾਫ ਹਾਜ਼ਰ ਸੀ।