ਅੱਤਵਾਦੀਆਂ ਵਲੋਂ ਪਹਿਲਗਾਮ ਵਿੱਚ ਸੈਲਾਨੀਆਂ ਤੇ ਕੀਤਾ ਹਮਲਾ ਕਾਇਰਤਾ ‘ਤੇ ਬੁਜਦਿਲੀ ਦੀ ਨਿਸਾਨੀ ਹੈ : ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ

ਪਹਿਲਗਾਮ

ਹੁਸ਼ਿਆਰਪੁਰ 1 ਮਈ ( ਤਰਸੇਮ ਦੀਵਾਨਾ ) ਪਹਿਲਗਾਮ ਵਿਖੇ ਹੋਏ ਇਨਸਾਨੀ ਕਤਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਹਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਾਲ ਨਾਲ ਗੁਆਂਢੀ ਦੇਸ਼ ਵਿੱਚ ਅੱਤਵਾਦ ਦੀਆ ਚੱਲਦੀ ਫੈਕਟਰੀਆ ਵੀ ਪੂਰਨ ਤੌਰ ਤੇ ਬੰਦ ਹੋਣੀਆ ਚਾਹੀਦੀਆ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਤੋਂ ਵਾਰਡ ਨੰਬਰ 46 ਦੇ ਹੋਣਹਾਰ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਜਿੰਦਗੀ ਜਿਉਣ ਦਾ ਹਰ ਇੱਕ ਨੂੰ ਮਨੁੱਖੀ ਅਧਿਕਾਰ ਹੈ ‘ਤੇ ਹਰ ਧਰਮ ਵਿੱਚ ਹਰ ਵਿਅਕਤੀ ਨੂੰ ਸਵਿਧਾਨ ਵਿੱਚ ਅਜਾਦੀ ਦਾ ਵਿਸੇਸ ਮਹੱਤਵ ਦਿੱਤਾ ਗਿਆ ਹੈ, ਪਰ ਇਸ ਤਰ੍ਹਾਂ ਮਨੁੱਖਤਾ ਦੀ ਜਾਨ ਲੈਣਾ ਕਾਇਰਤਾ ‘ਤੇ ਬੁਜਦਿਲੀ ਦੀ ਨਿਸਾਨੀ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।

ਅੱਤਿਆਚਾਰੀਆਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ

ਉਨ੍ਹਾਂ ਕਿਹਾ ਕਿ ਹਿੰਸਾ ਦਾ ਇਹ ਵਹਿਸੀਕਾਨਾ ਮਨੁੱਖੀ ਅਧਿਕਾਰਾਂ ‘ਤੇ ਅਮਨ ਸਾਂਤੀ ‘ਤੇ ਹਮਲਾ ਹੈ, ਜਿਸ ਨੇ ਭਾਰਤ ਦੇ ਲੋਕਾਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਅਜਿਹੇ ਅੱਤਿਆਚਾਰੀਆਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ ‘ਤੇ ਸਰਕਾਰ ਵੱਲੋਂ ਇਸ ਘਟਨਾ ਨੂੰ ਲੈ ਕੇ ਸਖਤ ਫੈਸਲਾ ਲੈਣਾ ਚਾਹੀਦਾ ਹੈ, ਤਾਂ ਜੋ ਦੇਸ ਵਿਦੇਸ਼ ਵਿੱਚ ਵੱਸਦੇ ਲੋਕਾਂ ਦੇ ਮਨਾਂ ਵਿੱਚ ਅੱਤਵਾਦ ਖਿਲਾਫ਼ ਪੈਦਾ ਹੋਇਆ ਰੋਸ਼ ਸਾਂਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਅਤੇ ਪਹਿਲਗਾਮ ਦੇ ਵਸਨੀਕਾਂ ਲਈ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ,ਕਿਉਂਕਿ ਉੱਥੇ ਜਾਣ ਵਾਲੇ ਸੈਲਾਨੀ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਇੱਕੋ ਇੱਕ ਸਾਧਨ ਹਨ।

ਉਹਨਾਂ ਕਿਹਾ ਕਿ ਬੜੀ ਮੁਸ਼ਕਿਲ ਦੇ ਨਾਲ ਕਸ਼ਮੀਰ ਦੇ ਅੰਦਰ ਟੂਰਿਸਟ ਦਾ ਆਉਣਾ ਜਾਣਾ ਵਧਿਆ ਸੀ, ਪਰ ਇਸ ਹਮਲੇ ਕਰਕੇ ਅੱਜ ਪੂਰੇ ਭਾਰਤ ਦੇਸ਼ ਦੇ ਟੂਰਿਸਟ ਜਿਹੜੇ ਜੰਮੂ-ਕਸ਼ਮੀਰ ਵਿੱਚ ਘੁੰਮਣ ਜਾਣਾ ਚਾਹੁੰਦੇ ਸਨ। ਉਨ੍ਹਾਂ ਦੇ ਮਨਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ। ਜਿਸ ਕਰਕੇ ਕਸ਼ਮੀਰ ਵਿੱਚ ਰਹਿਣ ਵਾਲੇ ਲੋਕ ਵੀ ਚਿੰਤਤ ਹਨ ਕਿ ਜੇਕਰ ਸੈਲਾਨੀ ਨਹੀਂ ਆਉਣਗੇ ਤਾਂ ਉਨ੍ਹਾਂ ਦਾ ਰੋਜ਼ਗਾਰ ਕਿਵੇਂ ਚੱਲੇਗਾ ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੇ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ ਹੈ । ਇਸ ਮੌਕੇ ਉਨ੍ਹਾਂ ਅੱਤਵਾਦੀ ਹਮਲੇ ਦੇ ਪੀੜਿਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਤਵਾਦੀ ਹਮਲੇ ਦੇ ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਤੇ ਘੱਟੋ ਘੱਟ 50-50 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ।

By admin

Related Post