Breaking
Wed. Mar 11th, 2026

ਦਸੂਹਾ ਪੁਲਿਸ ਵੱਲੋ ਐਨ.ਡੀ.ਪੀ.ਐਸ ਐਕਟ ਤਹਿਤ ਦਰਜ਼ ਕੀਤੇ ਮੁਕੱਦਮੇ ਵਿੱਚ ਇਕ ਮੁਲਜਮ ਗ੍ਰਿਫਤਾਰ

ਦਸੂਹਾ ਪੁਲਿਸ

ਹੁਸ਼ਿਆਰਪੁਰ / ਦਸੂਹਾ 6 ਜੂਨ ( ਤਰਸੇਮ ਦੀਵਾਨਾ ) ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਅਤੇ ਡੀ. ਐਸ. ਪੀ. ਦਸੂਹਾ ਦੀਆ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਏ.ਐਸ.ਆਈ ਮਹਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਨੇ ਮੁਲਜਮ ਪ੍ਰਦੀਪ ਸਿੰਘ ਉਰਫ ਦੀਪੂ ਪੁੱਤਰ ਕਮਲਜੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋ 53 ਨਸ਼ੀਲੀਆਂ ਗੋਲੀਆ ਬਰਾਮਦ ਕਰਕੇ ਥਾਣਾ ਦਸੂਹਾ ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ। ਮੁਲਜਮ ਪ੍ਰਦੀਪ ਸਿੰਘ ਉਰਫ ਦੀਪੂ ਨੂੰ ਵੀ ਐਨ ਡੀ ਪੀ ਐਸ ਐਕਟ ਤਹਿਤ ਦਸੂਹਾ ਪੁਲਿਸ ਵਲੋਂ ਨਾਮਜਦ ਕੀਤਾ ਗਿਆ ਸੀ, ਉਹਨਾਂ ਦੱਸਿਆ ਕੀ ਉਕਤ ਮੁਲਜਮਾਂ ਨੂੰ ਅਦਾਲਤ ਵਿੱਚ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਹਨਾ ਪਾਸੋ ਡੁਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

By admin

Related Post