Breaking
Tue. Jul 15th, 2025

ਗੈਸਟ ਫੈਕਲਟੀ ਦੀ ਭਰਤੀ ਲਈ ਉਮੀਦਵਾਰ 25 ਜੂਨ ਤੱਕ ਕਰ ਸਕਦੇ ਨੇ ਅਪਲਾਈ

ਗੈਸਟ ਫੈਕਲਟੀ

ਜਲੰਧਰ 16 ਜੂਨ (ਜਸਵਿੰਦਰ ਸਿੰਘ ਆਜ਼ਾਦ)- ਮੈਬਰ ਸਕੱਤਰ ਆਈ. ਐਮ.ਸੀ ਸਰਕਾਰੀ ਆਈ.ਟੀ.ਆਈ (ਇ) ਕਰਤਾਪਰੁ, ਕਾਲਾ ਬਾਹੀਆਂ ਜਲੰਧਰ ਨੇ ਦੱਸਿਆ ਕਿ ਇਸ ਸੈਸ਼ਨ 2025-26 ਲਈ ਆਰਜੀ ਤੌਰ ’ਤੇ ਸਰਫੇਸ ਆਰਾਨਾਮੈਂਨਟੈਸ਼ਨ ਤਕਨੀਕ (ਇੰਬ) ਲਈ 1 ਅਤੇ ਕੋਸਮਟੋਲਜੀ 1 ਅਸਾਮੀ ਲਈ ਗੈਸਟ ਫੈਕਲਟੀ ਇੰਸਟਰਕਟਰ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਪੱਕੀ ਸਰਕਾਰੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਚੁਣੇ ਗਏ ਉਮੀਦਵਾਰ ਨੂੰ 15000 ਰੁਪਏ ਪ੍ਰਤੀ ਮਹੀਨਾ ਮਾਣ ਭੇਟਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੀ ਵਿੱਦਿਅਕ ਯੋਗਤਾਵਾਂ ਅਤੇ ਤਜਰਬੇ ਦੇ ਅਸਲ ਸਰਟੀਫਿਕੇਟ ਸਮੇਤ ਤਸਦੀਕ ਸ਼ੁਦਾ ਕਾਪੀਆਂ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਯੋਗਤਾ ਅਤੇ ਤਜਰਬੇ ਸਬੰਧੀ ਜਾਣਕਾਰੀ ਲਈ ਵੈਬ-ਸਾਇਟ https//dgt.gov.in/cts_details ‘ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਪਲਾਈ ਕਰਨ ਲਈ ਉਮੀਦਵਾਰ ਆਪਣੀ ਅਰਜ਼ੀ 25 ਜੂਨ 2025 ਤੱਕ ਡਾਕ ਰਾਹੀਂ ਜਾਂ ਸੰਸਥਾ ਦੀ ਏ-ਮੇਲ [email protected] ਰਾਹੀਂ/ਦਸਤੀ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੀ.ਆਈ.ਟੀ.ਐਸ ਯੋਗਤਾ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇੰਟਰਵਿਊ ਲਈ ਮਿਤੀ 2 ਜੁਲਾਈ 2025 ਨੂੰ ਸਵੇਰੇ 11.00 ਵਜੇ ਸਰਕਾਰੀ ਆਈ.ਟੀ.ਆਈ (ਇ) ਕਰਤਾਰਪੁਰ (ਕਿਸ਼ਨਗੜ ਰੋਡ) ਪਿੰਡ ਕਾਲਾ ਬਾਹੀਆਂ ਜਲੰਧਰ ਵਿਖੇ ਹੋਵੇਗੀ। ਉਮੀਦਵਾਰ ਨੂੰ ਕੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ। ਉਪਰੋਕਤ ਵਿੱਚ ਤਬਦੀਲੀ ਦਾ ਅਧਿਕਾਰ ਕੇਵਲ ਚੇਅਰਮੈਨ ਆਈ.ਐਮ.ਸੀ ਸਰਕਾਰੀ ਆਈ.ਟੀ.ਆਈ (ਇ) ਕਰਤਾਰਪੁਰ ਕਾਲਾ ਬਾਹੀਆਂ ਕੋਲ ਹੋਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98766-09912 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

By admin

Related Post