ਚੰਡੀਗੜ੍ਹ, 9 ਜੁਲਾਈ (ਨਤਾਸ਼ਾ)- ਪੰਜਾਬ ਅਣਐਡਡ ਕਾਲਜਿਜ਼ ਐਸੋਸੀਏਸ਼ਨ (PUCA) ਵਲੋਂ 11 ਜੁਲਾਈ 2025 ਨੂੰ ਇੱਕ ਵਿਸ਼ੇਸ਼ ਐਂਟੀ-ਡਰੱਗ ਐਵੇਅਰਨੈੱਸ ਮੁਹਿੰਮ ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਦਿੱਤੀ। ਇਹ ਸਮਾਗਮ ਸਵੇਰੇ 11 ਵਜੇ ਤੋਂ CII ਕੰਪਲੈਕਸ, ਸੈਕਟਰ 31-ਏ, ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗਾ। ਮੁਹਿੰਮ ਦਾ ਮੁੱਖ ਉਦੇਸ਼ ਹੈ — “ਪੰਜਾਬ ਦੇ ਨੌਜਵਾਨਾਂ ਨੂੰ ਸਸ਼ਕਤ ਕਰਨਾ ਅਤੇ ਵਿਦਿਆਕ ਸੰਸਥਾਵਾਂ ਨੂੰ ਨਸ਼ਾ ਮੁਕਤ ਬਣਾਉਣਾ”।
ਇਸ ਮੌਕੇ ਪੰਜਾਬ ਦੇ ਰਾਜਪਾਲ ਮਾਨਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ, ਜਦਕਿ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਗਮ ਦੀ ਅਗਵਾਈ ਡਾ. ਅੰਸ਼ੂ ਕਟਾਰੀਆ ਕਰਣਗੇ।
ਡਾ. ਕਟਾਰੀਆ ਨੇ ਦੱਸਿਆ ਕਿ ਸਮਾਗਮ ਵਿੱਚ ਸਿੱਖਿਆ, ਸਮਾਜ ਸੇਵਾ ਅਤੇ ਉਦਯੋਗ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵਿਚਾਰ ਸਾਂਝੇ ਕਰਨਗੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਡਾ. ਮਧੁ ਚਿਤਕਾਰਾ
• ਮੰਜੀਤ ਸਿੰਘ
• ਡਾ. ਗੁਰਮੀਤ ਐਸ. ਢਿੱਲੋਂ
• ਅਸ਼ਵਨੀ ਗਰਗ
• ਐਚ.ਪੀ.ਐਸ. ਕੰਡਾ
• ਐਡ. ਅਮਿਤ ਸ਼ਰਮਾ
• ਡਾ. ਮੋਹਿਤ ਮਹਾਜਨ
• ਰਸ਼ਪਾਲ ਢਿੱਲੋਂ, ਗੁਰਕੀਰਤ ਸਿੰਘ, ਗੁਰਵਿੰਦਰ ਬਾਹਰਾ ਆਦਿ।
ਇਹ ਮੁਹਿੰਮ PUCA ਵਲੋਂ ਨਸ਼ੇ ਖ਼ਿਲਾਫ਼ ਇੱਕ ਜਨ-ਜਾਗਰੂਕਤਾ ਅਭਿਆਨ ਵਜੋਂ ਵੇਖੀ ਜਾ ਰਹੀ ਹੈ, ਜੋ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਲਈ ਇਕਠੇ ਹੋਏ ਉਪਰਾਲੇ ਦਾ ਰੂਪ ਹੈ।
ਸਮਾਗਮ ਦੌਰਾਨ ਪੰਜਾਬ ਦੇ ਵਿੱਖੇ ਸਿੱਖਿਆ ਦੇ ਮੈਦਾਨ ਨਾਲ ਜੁੜੇ ਵਿਅਕਤੀਆਂ ਵਲੋਂ ਨਸ਼ਾ ਮੁਕਤੀ ਦੀ ਸ਼ਪਥ ਵੀ ਲਈ ਜਾਵੇਗੀ।