Breaking
Sun. Sep 21st, 2025

ਭਗਵੰਤ ਮਾਨ ਵਲੋਂ ਪਾਣੀਆਂ ਤੇ ਰੌਲਾ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਵੀ ਨਹੀਂ : ਸਿੰਗੜੀਵਾਲਾ

ਭਗਵੰਤ ਮਾਨ

ਹੁਸ਼ਿਆਰਪੁਰ, 2 ਮਈ ( ਤਰਸੇਮ ਦੀਵਾਨਾ ) ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੁਆਰਾ ਆਪਣੇ ਹਿੱਸੇ ਦਾ ਜਾਰੀ ਕੀਤਾ ਪਾਣੀ ਹਰਿਆਣਾ ਸਰਕਾਰ ਮਾਰਚ ਮਹੀਨੇ ਵਿੱਚ ਹੀ ਖਤਮ ਕਰ ਚੁੱਕੀ ਹੈ ਅਤੇ ਉਹਨਾਂ ਵੱਲੋਂ ਹੋਰ ਪਾਣੀ ਦੀ ਮੰਗ ਕਰਨਾ ਕਾਨੂੰਨੀ ਅਤੇ ਅਖਲਾਕੀ ਤੌਰ ਤੇ ਜਾਇਜ਼ ਨਹੀਂ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਕਿ ਹਰਿਆਣੇ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨੇ ਵਾਲਾ ਹੈ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਭਗਵੰਤ ਮਾਨ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵਾਧੂ ਪਾਣੀ ਦਿੰਦੀਆਂ ਆਈਆਂ ਹਨ ਫਿਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਵੀ ਨਹੀਂ ਤੇ ਪੰਜਾਬ ਦੇ ਹੱਕਾਂ ਨੂੰ ਸੁਰੱਖਿਤ ਕਰਨ ਵਾਲਾ ਨਹੀਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਕੀਤਾ।

ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਕੇਂਦਰੀ ਮੰਤਰੀ ਮਨੋਹਰ ਖੱਟੜ ਦੇ ਇਸ਼ਾਰਿਆਂ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮਾਮਲੇ ’ਤੇ ਪੰਜਾਬ ਵਿੱਚ ਉੱਠੇ ਸਿਆਸੀ ਉਬਾਲ ਨੂੰ ਦੇਖਦਿਆਂ ਅਖੌਤੀ ਸਰਬ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਹਰਿਆਣਾ, ਰਾਜਸਥਾਨ ਆਦਿ ਨੂੰ ਵਾਧੂ ਪਾਣੀ ਦਿੱਤਾ ਜਾਂਦਾ ਸੀ ਦੁਆਰਾ ਸਰਬ ਪਾਰਟੀ ਮੀਟਿੰਗ ਚ’ ਇਹ ਕਹਿਣਾ ਕਿ ਜੇ ਪਿਆਰ ਨਾਲ ਮੰਗ ਲੈਂਦੇ ਤਾਂ ਦੇ ਦੇਣਾ ਸੀ ਸਿਆਸੀ ਡਰਾਮੇਬਾਜ਼ੀ ਤੋਂ ਵੱਧ ਕੁਝ ਵੀ ਨਹੀਂ ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਡਰਾਮੇਬਾਜ਼ੀ ਸਬੰਧੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਗੇ ਤਾਂ ਜੋ ਇਸ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਸਕੇ।

By admin

Related Post