Breaking
Tue. May 20th, 2025

ਥਾਣਾ ਮੇਹਟੀਆਣਾ ਦੀ ਪੁਲਿਸ ਨੇ 36 ਬੋਤਲਾਂ ਸ਼ਰਾਬ ਸਮੇਤ ਕੀਤਾ ਇੱਕ ਵਿਅਕਤੀ ਨੂੰ ਕਾਬੂ

ਥਾਣਾ ਮੇਹਟੀਆਣਾ

ਹੁਸ਼ਿਆਰਪੁਰ 2 ਮਈ (ਤਰਸੇਮ ਦੀਵਾਨਾ)- ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਮੁਕੇਸ਼ ਕੁਮਾਰ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਏ.ਐਸ.ਆਈ ਉਕਾਰ ਸਿੰਘ, ਏ ਐਸ ਆਈ ਕਰਨੈਲ ਸਿੰਘ, ਏ ਐਸ ਆਈ ਇੰਦਰਜੀਤ ਸਿੰਘ, ਪੰਜਾਬ ਹੋਮ ਗਾਰਡ ਹਰਜਿੰਦਰ ਸਿੰਘ, ਮਨੀਲਾ ਪੈਲਿਸ ਪਹੁੰਚੇ ਤਾ ਉਥੇ ਪਹਿਲਾ ਤੋ ਹੀ ਐਕਸਾਈਡ ਈ ਟੀ ਉ ਨਵਜੋਤ ਭਾਰਤੀ ਸਮੇਤ ਅਮਰਿੰਦਰ ਸਿੰਘ ਇੰਸਪੈਕਟਰ ਐਕਸਾਈਜ ਹਾਜ਼ਰ ਸਨ ਜਿਹਨਾ ਨਾਲ ਮਿਲ ਕੇ ਨਾਕਾ ਲਗਾਇਆ ਹੋਇਆ ਸੀ।

ਸਾਹਮਣੇ ਤੋ ਆ ਰਹੀ ਐਕਟਿਵਾ ਨੰਬਰ ਪੀ ਬੀ 07-ਸੀ ਡੀ 3433 ਨੂੰ ਰੋਕਿਆ ਤਾ ਉਸ ਪਾਸੋ ਕਾਗਜਾਤ ਦੀ ਮੰਗ ਕੀਤੀ ਤਾ ਉਕਤ ਵਿਅਕਤੀ ਕੋਈ ਵੀ ਕਾਗਜਾਤ ਦਿਖਾ ਨਹੀ ਸਕਿਆ ਜਿਸ ਤੇ ਏ.ਐਸ.ਆਈ ਉਕਾਰ ਸਿੰਘ ਵਲੋ ਐਕਟਿਵਾ ਚਾਲਕ ਦਾ ਨਾਮ ਪਤਾ ਪੁੱਛਿਆ ਤਾ ਉਸ ਨੇ ਆਪਣਾ ਨਾਮ ਸੁਰਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਸਲੇਮਪੁਰ ਥਾਣਾ ਮੇਹਟੀਆਣਾ ਦੱਸਿਆ ਉਸ ਦੀ ਚੈਕ ਕਰਨ ਤੇ ਐਕਟਵਾ ਦੇ ਅੱਗੇ ਰੱਖੇ ਹੋਏ ਬੋਰੇ ਵਿੱਚੋਂ 24 ਬੋਤਲਾ ਦੇਸੀ ਸਰਾਬ ਅਤੇ ਡਿੱਗੀ ਚੈਕ ਕਰਨ ਤੇ ਉਸ ਵਿੱਚੋ 12 ਬੋਤਲਾ ਪੰਜਾਬ ਕਲੱਬ ਗੋਲਡ ਵਿਸਕੀ ਬ੍ਰਾਮਦ ਹੋਈਆ ਜਿਸ ਵਾਰੇ ਸੁਰਿੰਦਰ ਸਿੰਘ ਕੋਈ ਵੀ ਪਰਮਿਟ ਜਾ ਲਾਈਲੰਸ ਨਹੀ ਦਿਖਾ ਸਕਿਆ ਜਿਸ ਤੇ ਥਾਣਾ ਮੇਹਟੀਆਣਾ ਵਿਖ਼ੇ ਮੁਕੱਦਮਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਸੁਰਿੰਦਰ ਸਿੰਘ ਉਕਤ ਵੱਲੋ ਬਰਾਮਦ ਹੋਈਆ ਸ਼ਰਾਬ ਦੀਆ ਬੋਤਲਾ ਸਬੰਧੀ ਬਰੀਕੀ ਨਾਲ ਪੁੱਛਗਿੱਛ ਜਾਰੀ ਹੈ।

By admin

Related Post