ਹੁਸ਼ਿਆਰਪੁਰ 16 ਮਈ ( ਤਰਸੇਮ ਦੀਵਾਨਾ ) ਬਲ ਬਲ ਸੇਵਾ ਸੁਸਾਇਟੀ ਵਲੋਂ ਸਚਦੇਵਾ ਸਟਾਕਸ ਡਾਇਮੰਡ ਆਫ ਨਾਲਜ ਸੀਜ਼ਨ-4 ਦੀ ਸ਼ੁਰੂਆਤ ਕਰਦੇ ਹੋਏ ਫਾਰਮ ਲਾਂਚ ਕੀਤਾ ਗਿਆ। 31 ਜੁਲਾਈ ਤੱਕ ਇਸ ਪ੍ਰਤੀਯੋਗਿਤਾ ਦੇ ਭਰੇ ਫਾਰਮ ਲਏ ਜਾਣਗੇ ਅਤੇ 10 ਅਗਸਤ ਨੂੰ ਆਨਲਾਈਨ ਪ੍ਰਤੀਯੋਗਿਤਾ ਸ਼ੁਰੂ ਹੋ ਜਾਵੇਗੀ ਅਤੇ ਅਲੱਗ ਅਲੱਗ ਗਤੀਵਿਧੀਆਂ ਵਿਚੋਂ ਹੁੰਦੇ ਹੋਏ 19 ਅਕਤੂਬਰ ਨੂੰ ਇਸ ਦਾ ਫਾਈਨਲ ਰਾਊਂਡ ਹੋਵੇਗਾ। ਅੱਜ ਇਸ ਪ੍ਰਤੀਯੋਗਿਤਾ ਦਾ ਗੁਗਲ ਫਾਰਮ ਵੀ ਲਾਂਚ ਕੀਤਾ ਗਿਆ। ਇਸ ਮੌਕੇ ਪਰਮਜੀਤ ਸਚਦੇਵਾ ਨੇ ਕਿਹਾ ਕਿ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਵੀ ਪ੍ਰਤੀਯੋਗਿਤਾ ਦੇ ਨਾਲ ਸਚਦੇਵਾ ਸਟਾਕਸ ਚੱਲ ਰਿਹਾ ਹੈ ਅਤੇ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪ੍ਰਤੀਯੋਗਿਤਾ ਦਾ ਹਿੱਸਾ ਬਣੋ।
ਸੁਸਾਇਟੀ ਪ੍ਰਧਾਨ ਹਰਕ੍ਰਿਸ਼ਨ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਪ੍ਰਤੀਯੋਗਿਤਾ ਵਿੱਚ 12 ਤੋਂ 15 ਸਾਲ ਅਤੇ 16 ਤੋਂ 30 ਸਾਲ ਵਰਗ ਦੀਆਂ ਦੋ ਸ਼ੇ੍ਰਣੀਆਂ ਹੋਣਗੀਆਂ। 12 ਤੋਂ 15 ਸਾਲ ਦੇ ਵਰਗ ਦੇ ਲਈ ਪਹਿਲਾ ਇਨਾਮ 11,000,ਦੂਸਰਾ ਇਨਾਮ 5100 ਅਤੇ ਤੀਸਰਾ ਇਨਾਮ 3100 ਰੁਪਏ ਹੋਵੇਗਾ ਅਤੇ ਇਸੇ ਤਰ੍ਹਾਂ 16 ਤੋਂ 30 ਸਾਲ ਦੇ ਵਰਗ ਲਈ ਪਹਿਲਾ ਇਨਾਮ 21000, ਦੂਸਰਾ ਇਨਾਮ 11,000 ਰੁਪਏ ਅਤੇ ਤੀਸਰਾ ਇਨਾਮ 5100 ਰੁਪਏ ਦਾ ਹੋਵੇਗਾ ਅਤੇ ਨਾਲ ਟ੍ਰਾਫੀਆਂ ਵੀ ਦਿੱਤੀਆਂ ਜਾਣਗੀਆਂ। ਆਪਣਾ ਹੁਨਰ ਅਤੇ ਸਕਿੱਲ ਦੱਸਦੇ ਹੋਏ ਕੋਈ ਵੀ ਇਸ ਇਨਾਮ ਦਾ ਹੱਕਦਾਰ ਹੋ ਸਕਦਾ ਹੈ।