Breaking
Sat. Jun 6th, 2026

ਬਜਰੰਗ ਦਲ ਹਿੰਦੋਸਤਾਨ ਵੱਲੋਂ ਆਪ੍ਰੇਸ਼ਨ ਬਲੂ-ਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ, ਨਸ਼ਿਆਂ ਦੇ ਖਿਲਾਫ ਅਤੇ ਧਰਮ ਦੇ ਕੰਮਾਂ ਲਈ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ : ਮਾਹਿਲਪੁਰੀ, ਬੂਥਗੜ੍ਹ

ਬਜਰੰਗ ਦਲ ਹਿੰਦੋਸਤਾਨ

ਹੁਸ਼ਿਆਰਪੁਰ 6 ਜੂਨ (ਤਰਸੇਮ ਦੀਵਾਨਾ) – ਬਜਰੰਗ ਦਲ ਹਿੰਦੋਸਤਾਨ ਦੀ ਟੀਮ ਨੇ ਇੱਕਠੇ ਹੋ ਕੇ ਸ਼੍ਰੀ ਭੂਤਗਿਰੀ ਮੰਦਿਰ ਹੁਸ਼ਿਆਰਪੁਰ ਵਿਖੇ 06 ਜੂਨ 1984 ਵਿੱਚ ਆਪ੍ਰੇਸ਼ਨ ਬਲੂ-ਸਟਾਰ ਦੌਰਾਨ ਸ਼ਹੀਦ ਹੋਏ ਬੇਕਸੂਰ ਲੋਕਾਂ, ਪੁਲਿਸ ਕਰਮਚਾਰੀਆਂ, ਪੈਰਾ ਮਿਲਟਰੀ ਫੋਰਸ ਅਤੇ ਆਰਮੀ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਭ ਤੋਂ ਪਹਿਲਾਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਇਸ ਉਪਰੰਤ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ ਅਤੇ ਇਸ ਆਪ੍ਰੇਸ਼ਨ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਤੋਂ ਬਾਅਦ ਸੰਦੀਪ ਕੁਮਾਰ ਐਡਵੋਕੇਟ (ਰਾਸ਼ਟਰੀ ਬੁਲਾਰਾ) ਅਤੇ ਮਨਜੀਤ ਸਿੰਘ ਮਾਹਿਲਪੁਰੀ (ਰਾਸ਼ਟਰੀ ਜਨਰਲ ਸਕੱਤਰ) ਨੇ ਆਏ ਹੋਏ ਬਜਰੰਗੀਆਂ ਨੂੰ ਸੰਗਠਨ ਦੀਆਂ ਰੀਤੀਆਂ-ਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਸੰਗਠਨ ਨਾਲ ਜੁੜਨ ਲਈ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਰਮ ਦੇ ਕੰਮਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।

ਇਸ ਤੋਂ ਬਾਅਦ ਪਰਮਜੀਤ ਸਿੰਘ ਫੌਜੀ ਬੂਥਗੜ੍ਹ (ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ) ਵੱਲੋਂ ਅੱਜ ਦੇ ਸ਼ਰਧਾਂਜਲੀ ਸਮਾਰੋਹ ਬਾਰੇ ਆਏ ਹੋਏ ਬਜਰੰਗੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਵੱਧ ਤੋਂ ਵੱਧ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਅਤੇ ਗਊ-ਗਰੀਬ ਦੀ ਰਕਸ਼ਾ ਲਈ ਨੌਜਵਾਨਾਂ ਨੂੰ ਪੇ੍ਰਰਿਤ ਕੀਤਾ ਗਿਆ।

ਇਸ ਮੌਕੇ ਜਸਵੀਰ ਮਿੰਟੂ (ਰਾਸ਼ਟਰੀ ਮੀਤ ਪ੍ਰਧਾਨ), ਦੀਪਕ ਕੁਮਾਰ (ਜ਼ਿਲ੍ਹਾ ਪ੍ਰਧਾਨ), ਲਖਵੀਰ ਕੁਮਾਰ (ਜ਼ਿਲ੍ਹਾ ਯੂਥ ਪ੍ਰਧਾਨ), ਗੌਰਵ, ਲਾਲੀ (ਗਊ ਰਕਸ਼ਾ ਵਿੰਗ ਜ਼ਿਲ੍ਹਾ ਪ੍ਰਧਾਨ), ਦਵਿੰਦਰ ਸਿੰਘ ਮਾਹਿਲਪੁਰੀ (ਜ਼ਿਲ੍ਹਾ ਵਾਈਸ ਪ੍ਰਧਾਨ), ਲਵਪ੍ਰੀਤ ਸਿੰਘ (ਜ਼ਿਲ੍ਹਾ ਮੀਤ ਪ੍ਰਧਾਨ), ਟੋਨੀ ਹਾਂਡਾ (ਸਿਟੀ ਪ੍ਰਧਾਨ), ਅਤੁਲ ਵਾਲੀਆ (ਸਿਟੀ ਵਾਈਸ ਪ੍ਰਧਾਨ), ਰਮਨ ਪਵਾਰ (ਯੁਵਾ ਨੇਤਾ), ਸਨੀ ਨੱਸਰਾ (ਦੋਆਬਾ ਪ੍ਰਧਾਨ), ਸੰਜੂ ਪਠਾਨੀਆ, ਹਲਕਾ ਚੱਬੇਵਾਲ ਪ੍ਰਧਾਨ ਅਮਨੀਤ ਸਿੰਘ, ਕਾਰਤਿਕ, ਸੌਰਵ, ਬਿਲੂ ਬੰਬੇਲੀ, ਗੌਰਵ, ਲੱਕੀ ਆਦਿ ਹਾਜ਼ਰ ਸਨ।

By admin

Related Post