ਥਾਣਾ ਗੜਸ਼ੰਕਰ ਦੇ ਏਐਸਆਈ ਵਲੋ ਕਵਰੇਜ ਦੌਰਾਨ ਪੱਤਰਕਾਰ ਨਾਲ ਕੀਤੀ ਬਦਤਮੀਜੀ

ਗੜਸ਼ੰਕਰ

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਨੇ ਜ਼ਿਲਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ

ਹੁਸ਼ਿਆਰਪੁਰ, 27 ਸਤੰਬਰ (ਤਰਸੇਮ ਦੀਵਾਨਾ)- “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਆਫ਼ ਇੰਡੀਆ” ਵਲੋਂ ਦਲਵਿੰਦਰ ਸਿੰਘ ਮਨੋਚਾ ਚੇਅਰਮੈਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ ਇੰਡੀਆ (ਗੜਸ਼ੰਕਰ ਇਕਾਈ) ਅਤੇ ਹੋਰਨਾਂ ਪੱਤਰਕਾਰਾਂ ਨਾਲ ਪੁਲਸ ਦੇ ਏਐੱਸਆਈ ਵੱਲੋਂ ਬਦਤਮੀਜ਼ੀ ਅਤੇ ਗਾਲੀ ਗਲੋਚ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ | ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਆਫ਼ ਇੰਡੀਆ ਦਾ ਇੱਕ ਵਫਦ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ ਦੀ ਅਗਵਾਈ ਹੇਠ ਇਸ ਘਟਨਾ ਦੇ ਸੰਬੰਧ ਵਿੱਚ ਪੀੜਿਤ ਪੱਤਰਕਾਰ ਦਲਵਿੰਦਰ ਸਿੰਘ ਮਨੋਚਾ ਨੂੰ ਨਾਲ ਜ਼ਿਲਾ ਪੁਲਿਸ ਮੁਖੀ ਸ਼੍ਰੀ ਸੁਰਿੰਦਰ ਲਾਂਬਾ ਆਈਪੀਐਸ ਨੂੰ ਮਿਲਿਆ ਅਤੇ ਸ਼ਿਕਾਇਤ ਪੱਤਰ ਦੇ ਕੇ ਉਕਤ ਪੁਲਿਸ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ |

ਮਾਮਲੇ ਦੀ ਜਾਣਕਾਰੀ ਦਿੰਦਿਆਂ ਤਰਸੇਮ ਦੀਵਾਨਾ ਅਤੇ ਪੀੜਤ ਪੱਤਰਕਾਰ ਦਲਵਿੰਦਰ ਸਿੰਘ ਮਨੋਚਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੱਤਰਕਾਰ ਅਜਮੇਰ ਭਨੋਟ ਪੱਤਰਕਾਰ ਚੜ੍ਹਦੀਕਲਾ ਟਾਈਮ ਟੀਵੀ ਅਤੇ ਹੋਰ ਸਾਥੀਆਂ ਨਾਲ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਥਾਣਾ ਗੜਸ਼ੰਕਰ ਦੇ ਬਾਹਰ ਕਿਸੇ ਪੀੜਿਤ ਪਰਿਵਾਰ ਵੱਲੋਂ ਲਗਾਏ ਗਏ ਧਰਨੇ ਦੀ ਕਵਰੇਜ ਕਰਨ ਗਏ ਸਨ ਉੱਨਾਂ ਨਾਲ ਕੁਝ ਹੋਰ ਪੱਤਰਕਾਰ ਸਾਥੀ ਵੀ ਮੌਜੂਦ ਸਨ। ਉਨਾ ਸਮੇਤ ਸਾਰੇ ਪੱਤਰਕਾਰ ਇਸ ਚੱਲ ਰਹੇ ਧਰਨੇ ਦੀ ਵੀਡੀਓ ਬਣਾ ਰਹੇ ਸਨ । ਇਸੇ ਦੌਰਾਨ ਅਚਾਨਕ ਹੀ ਥਾਣੇ ਦੇ ਅੰਦਰੋਂ ਆਏ ਕੁਝ ਮਰਦ ਪੁਲਿਸ ਮੁਲਾਜ਼ਮਾਂ ਨੇ ਧਰਨੇ ਵਿੱਚ ਸ਼ਾਮਿਲ ਕੁਝ ਔਰਤਾਂ ਨੂੰ ਧੱਕੇ ਨਾਲ ਹੀ ਖਿੱਚ ਕੇ ਥਾਣੇ ਅੰਦਰ ਲੈ ਜਾਣਾ ਸ਼ੁਰੂ ਕਰ ਦਿੱਤਾ ਜਿਸ ਦੀ ਕਵਰੇਜ਼ ਦੌਰਾਨ ਵੀਡੀਓ ਬਣ ਰਹੀ ਸੀ ।

ਅਚਾਨਕ ਹੀ ਪੁਲਸ ਮੁਲਾਜ਼ਮ ਨੇ ਪੱਤਰਕਾਰਾਂ ਦੇ ਕੈਮਰੇ ਖੋਹ ਲਏ

ਇਸ ਮੌਕੇ ਅਚਾਨਕ ਹੀ ਪੁਲਸ ਮੁਲਾਜ਼ਮ ਨੇ ਪੱਤਰਕਾਰਾਂ ਦੇ ਕੈਮਰੇ ਖੋਹ ਲਏ ਅਤੇ ਸੇਵਾ ਕੇਂਦਰ ਅੰਦਰੋਂ ਨਿਕਲ ਕੇ ਆਏ ਇੱਕ ਏਐਸਆਈ ਨੇ ਪੱਤਰਕਾਰਾਂ ਨਾਲ ਬਦਤਮੀਜ਼ੀ ਕਰਦਿਆਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ । ਜਿਸ ਦਾ ਨਾਮ ਬਾਅਦ ਵਿੱਚ ਏਐਸਆਈ ਹਰਭਜਨ ਸਿੰਘ ਵੱਜੋਂ ਸਾਹਮਣੇ ਆਇਆ | ਵਫਦ ਨੇ ਐੱਸ ਐੱਸ ਪੀ ਨੂੰ ਦੱਸਿਆ ਨੇ ਜਿਵੇਂ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਉਸੇ ਤਰ੍ਹਾਂ ਪੱਤਰਕਾਰ ਵੀ ਆਪਣੀ ਡਿਊਟੀ ਕਰ ਰਿਹਾ ਹੁੰਦਾ ਹੈ | ਇਸ ਨਜ਼ਰੀਏ ਨਾਲ ਪੁਲਿਸ ਮੁਲਾਜ਼ਮ ਨੇ ਪੱਤਰਕਾਰਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ ਅਤੇ ਬਦਤਮੀਜ਼ੀ ਵੀ ਕੀਤੀ ਹੈ। ਜਿਸਦੀ ਲਿਖਤੀ ਸ਼ਿਕਾਇਤ ਜਿਲ੍ਹਾ ਪੁਲਿਸ ਮੁਖੀ ਨੂੰ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਾਹੀਂ ਕਰ ਦਿੱਤੀ ਗਈ ਹੈ । ਐਸੋਸੀਏਸ਼ਨ ਜਿਲ੍ਹਾ ਪੁਲਿਸ ਮੁਖੀ ਤੋ ਮੰਗ ਕਰਦੀ ਹੈ ਕਿ ਉਕਤ ਹਰਭਜਨ ਸਿੰਘ ਏਐਸਆਈ ਅਤੇ ਉਸ ਦੇ ਸਾਥੀ ਮੁਲਾਜ਼ਮਾਂ ਖਿਲਾਫ ਬਣਦੀਆਂ ਧਾਰਾਵਾਂ ਅਧੀਨ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ | ਜੇਕਰ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਨਾ ਦਿੱਤਾ ਤਾਂ ਐਸੋਸੀਏਸ਼ਨ ਹਮਸਲਾਹ ਜਥੇਬੰਦੀਆਂ ਦੇ ਸਹਿਯੋਗ ਨਾਲ ਸਖ਼ਤ ਕਦਮ ਲੈਣ ਲਈ ਮਜਬੂਰ ਹੋਵੇਗੀ |

By admin

Related Post