ਜਲੰਧਰ 19 ਅਗਸਤ (ਜਸਵਿੰਦਰ ਸਿੰਘ ਆਜ਼ਾਦ)- `ਤਾਜਦਾਰਾਂ ਦੇ ਨਾਂ ਅਮੀਰਾਂ ਦੇ, ਦੀਵੇ ਜਗਦੇ ਸਦਾ ਫਕੀਰਾਂ ਦੇ` ਅਖਾਣ ਮੁਤਾਬਿਕ `ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ` ਤੇ ਬੱਧਣ ਪਰਿਵਾਰ ਵੱਲੋਂ `ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ` ਦੇ ਸਹਿਯੋਗ ਨਾਲ ਚੇਅਰਮੈਨ ਤਰਸੇਮ ਦੀਵਾਨਾ ਦੀ ਦੇਖ-ਰੇਖ ਹੇਠ ਸਵ. ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ `ਸਲਾਨਾ ਸੂਫੀਆਨਾ ਮੇਲਾ` `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਤੇ ਬਾਬਾ ਬਾਲਕ ਨਾਥ ਜੀ ਦਾ ਉਤਸਵ ਸਥਾਨਕ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।
ਇਸ ਸਲਾਨਾ ਸੂਫੀਆਨਾ ਮੇਲੇ ਦੀ ਅਰੰਭਤਾ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ `ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ` ਦੀ ਹਾਜ਼ਰੀ ਵਿੱਚ ਚਿਰਾਗ ਰੌਸ਼ਨ ਕਰਨ ਨਾਲ ਹੋਈ ਅਤੇ ਉਦਘਾਟਨ ਡਾ ਅਸ਼ੀਸ਼ ਸ਼ਰੀਨ ਐੱਮ ਡੀ ਹਿਜ਼ ਐਕਸੀਲੇੰਟ ਕੋਚਿੰਗ ਸੈਂਟਰ ਅਤੇ ਸੇਂਟ ਕਬੀਰ ਪਬਲਿਕ ਹਾਇਰ ਸੈਕਡਰੀ ਸਕੂਲ ਚੱਗਰਾ ਅਤੇ ਬਾਬਾ ਰਾਮ ਮੂਰਤੀ ਗੱਦੀ ਨਸ਼ੀਨ ਡੇਰਾ ਬਾਬਾ ਬਿਸ਼ਨ ਦਾਸ ਨਾਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ|
ਮੇਲੇ ਦੌਰਾਨ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਨੇ ਸ਼ਿਰਕਤ ਕੀਤੀ। ਮਹੰਤ ਲਾਡੀ ਸਲਵਾੜਾ ਵਾਲਿਆਂ ਨੇ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਬਾਬਾ ਜੀ ਦੀ ਆਰਤੀ ਅਤੇ ਗਣੇਸ਼ ਵੰਦਨਾ ਉਪਰੰਤ “ਮਨਮੋਹਣਿਆਂ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ” ਨਾਲ ਕੀਤਾ। ਮਕਬੂਲ ਸੂਫੀ ਗਾਇਕ ਸੋਮਨਾਥ ਦੀਵਾਨਾ ਨੇ “ਲਗਨ ਲੱਗੀ ਐ ਤੇਰੇ ਨਾਮ ਦੀ”,” ਅੰਦਰ ਤਾਂ ਬੀਬੀ ਦਾ ਬਾਬਲ ਰੋਵੇ”, “ਤੂੰ ਵੀ ਤਾਂ ਰੱਬਾ ਯਾਰ ਰੱਖਿਆ”, ਰਿੰਕਲ ਫਾਜ਼ਿਲਕਾ ਨੇ “ਜੁਗਨੀ ਕੱਤਦੀ ਚਰਖਾ”, ਬੋਲ ਮਿੱਟੀ ਦਿਆ ਬਾਵਿਆ” ਸੱਤਾ ਮੰਢਾਲੀ ਨੇ “ਵੇ ਕਲਿਹਿਰੀਆ ਮੋਰਾ ਵੇ ਬਾਬੇ ਨਾਲ ਮਿਲਾਦੇ “, “ਮੈ ਬਹਿ ਗਿਆ ਜੀ ਬਾਬੇ ਦਾ ਮੁਰੀਦ ਬਣ ਕੇ”, ਰਾਮ ਕਠਾਰੀਆਂ ਨੇ “ਵੇ ਤੂੰ ਰਾਂਝਾ ਮੇਰਾ”, “ਕਿਹੜੇ ਨਾਥ ਦਾ ਚੇਲਾ” ਜੀਤ ਹਰਜੀਤ ਨੇ” ਸਾਨੂੰ ਬੜੀ ਔਖੀ ਮਿਲੀ ਹੈ ਫਕੀਰੀ ਸੱਜਣਾ ” ਲੈਕੇ ਝੰਡਾ ਸਿਤਾਰਿਆ ਵਾਲਾ”ਗਾ ਕੇ ਦਰਸ਼ਕਾਂ ਨੂੰ ਆਪਣੀ ਪਰੱਪਕ ਗਾਇਕੀ ਦਾ ਮੁਰੀਦ ਬਣਾ ਲਿਆ।
ਗਾਇਕ ਸੋਢੀ ਸਾਗਰ ਨੇ ਵੀ ਆਪਣੀ ਗਾਇਕੀ ਨਾਲ ਹਾਜ਼ਰੀ ਲਗਾਈ
ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਗਿਰਦ ਸੂਫੀ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ ਨੇ “ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ” ਜੰਗਲ ਦੇ ਵਿੱਚ ਖੁਆ ਲਵਾ ਦੇ ਉੱਤੇ ਪਵਾਦੇ ਡੋਲ” ਗਾ ਕੇ ਲਾਲ ਚੰਦ ਯਮਲਾ ਜੱਟ ਜੀ ਦੀ ਗਾਇਕੀ ਦਾ ਸਬੂਤ ਦਿੱਤਾ। ਮਾਸਟਰ ਅਜਮੇਰ ਦੀਵਾਨਾ ਨੇ ‘ਛਾਂ ਕਰਤੀ ਬੱਦਲਾਂ ਨੇ ਮੇਰੇ ਘਰ ਆ ਗਏ ਪੋਣਾਹਾਰੀ” ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ” ਗਾ ਕੇ ਆਪਣੀ ਪੁਖਤਾ ਗਾਇਕੀ ਨਾਲ ਸ਼ਰੋਤਿਆਂ ਨੂੰ ਮੋਹ ਲਿਆ ਉੱਘੇ ਗਾਇਕ ਸੋਢੀ ਸਾਗਰ ਨੇ ਵੀ ਆਪਣੀ ਗਾਇਕੀ ਨਾਲ ਹਾਜ਼ਰੀ ਲਗਾਈ।
ਇਸ ਮੌਕੇ ਸੂਫੀ ਫਕੀਰਾਂ ਅਤੇ ਸੰਤ ਲੋਕਾਂ ਵਿੱਚ ਸਰਵ ਬਾਬਾ ਰਾਮ ਮੂਰਤੀ ਗੱਦੀ ਨਸ਼ੀਨ ਡੇਰਾ ਬਾਬਾ ਬਿਸ਼ਨ ਦਾਸ ਨਾਰਾ ਡਾਡਾ, ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੇ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ” ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ( ਰਜਿ. ) ਭਾਰਤ ਸਾਈਂ ਸੋਢੀ ਸ਼ਾਹ ਅਟੱਲਗੜ੍ਹ, ਸਾਈਂ ਤਰਸੇਮ ਸ਼ਾਹ ਰੱਤਾ ਨੌਂ ਆਬਾਦ ਕਪੂਰਥਲਾ, ਸਾਂਈਂ ਮਨਜੀਤ ਸ਼ਾਹ ਧੀਣਾਂ, ਸਾਂਈਂ ਬਗੀਚੇ ਸ਼ਾਹ ਭੁਲੱਥ, ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਦੇ ਸਕੱਤਰ ਜਨਰਲ ਵਿਨੋਦ ਕੌਸ਼ਲ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ, ਓਮ ਪ੍ਰਕਾਸ਼ ਰਾਣਾ, ਸ਼ਰਮਿੰਦਰ ਸਿੰਘ ਕਿਰਨ, ਅਸ਼ਵਨੀ ਸ਼ਰਮਾ, ਬੇਗਮਪੁਰਾ ਟਾਈਗਰ ਫੋਰਸ ਵੱਲੋਂ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ, ਸ਼ਤੀਸ਼ ਸ਼ੇਰਗੜ੍ਹ, ਮੰਗਾ ਸ਼ੇਰਗੜ੍ਹ, ਸਤਿੰਦਰ ਸਿੰਘ ਰਾਜਾ, ਬਲਬੀਰ ਕਰਮ, ਕਰਮਵੀਰ ਸਿੰਘ ਹਰੀਪੁਰ, ਰਵਿੰਦਰ ਸਿੰਘ ਰਵੀ ਬੁੱਲੋਵਾਲ, ਸੁਖਵਿੰਦਰ ਸਿੰਘ ਮੁਕੇਰੀਆਂ, ਇੰਦਰਜੀਤ ਮੁਕੇਰੀਆਂ, ਸੁੱਚਾ ਸਿੰਘ ਪਸਨਾਵਲ ਆਦਿ ਨੇ ਹਾਜ਼ਰੀਆਂ ਭਰੀਆਂ।
“ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.” ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸੰਗੀਤ ਪ੍ਰੇਮੀਆਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ।”ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ,ਇੰਡੀਆ” ਵੱਲੋਂ ਵਿਨੋਦ ਕੌਸ਼ਲ ਅਤੇ ਪ੍ਰਿੰ. ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਾਰੀਆਂ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।