Breaking
Wed. Jun 3rd, 2026

ਮੇਲਾ ਹਰਦੋ ਸੇਖਾਂ ਦਾ ਸਲਾਨਾ ਜੋੜ ਮੇਲਾ 28 ਤੇ 29 ਮਈ ਨੂੰ : ਡਾ. ਸਿੱਧਮ

ਹਰਦੋ ਸੇਖਾਂ

ਮੇਲੇ ਵਿੱਚ ਸੰਤ-ਮਹਾਪੁਰਸ਼ ਕਰਨਗੇ ਸ਼ਿਰਕਤ, ਪ੍ਰਸਿੱਧ ਕਲਾਕਾਰ ਤੇ ਕਵਾਲ ਬੰਨ੍ਹਣਗੇ ਰੰਗ

ਹੁਸ਼ਿਆਰਪੁਰ /ਨੂਰਮਹਿਲ 7 ਮਈ (ਤਰਸੇਮ ਦੀਵਾਨਾ ) –ਰਹਿਮਤਾਂ ਦਾ ਦਰਬਾਰ ਅਤੇ ਸੂਫ਼ੀ ਦਰਗਾਹ ਅਸਤਾਨਾਂ ਔਲੀਆ ਹਜ਼ਰਤ ਸ਼ਾਹ ਬਾਬਾ ਮੁੱਲਾਹ ਬਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਪਿੰਡ ਹਰਦੋ ਸ਼ੇਖ (ਸੇਖਾਂ) ਨੇੜੇ ਸਰੀਂਹ ਸ਼ੰਕਰ (ਨੂਰਮਹਿਲ) ਜਲੰਧਰ ਵਿਖੇ ਵਿਸ਼ਾਲ ਸਲਾਨਾ ਮੇਲਾ ( ਹਰਦੋ ਸ਼ੇਖਾਂ ) 28 ਤੇ 29 ਮਈ (ਵੀਰਵਾਰ- ਸ਼ੁੱਕਰਵਾਰ) ਨੂੰ ਰੋਜ਼ੇ ਦੇ ਗੱਦੀ ਨਸ਼ੀਨ ਨਿਹਾਲ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਅਥਾਹ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਮੇਲਾ ਪ੍ਰਬੰਧਕ ਤੇ ਸਿੱਧਮ ਦਵਾਖਾਨਾ ਤੇ ਆਸਟਰੋ ਰਿਸਰਚ ਸੈਂਟਰ (ਰਜਿ.) ਪੰਜਾਬ ਦੇ ਸੰਚਾਲਕ ਡਾ. ਵਿਜੇ ਕੁਮਾਰ ਸਿੱਧਮ ਨੇ ਦੱਸਿਆ ਕਿ ਮੇਲੇ ਸਬੰਧੀ ਨਿਹਾਲ ਸਿੰਘ ਮਾਹਲ ਡੇਰਾ ਮੁਖੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਮੇਲੇ ਨੂੰ ਅਥਾਹ ਜੋਸ਼ ਤੇ ਸੇਵਾ ਭਾਵਨਾ ਨਾਲ ਮਨਾਉਣ ਲਈ ਵਿਚਾਰਾਂ ਕੀਤੀਆਂ ਗਈਆਂ।

ਉਹਨਾਂ ਦੱਸਿਆ ਕਿ 28 ਨੂੰ ਸ਼ਾਮ ਚਿਰਾਗ ਰੌਸ਼ਨ ਕਰਨ ਉਪਰੰਤ ਪ੍ਰਸਿੱਧ ਕੱਵਾਲ ਪਾਰਟੀਆਂ ਵਲੋਂ ਮਹਿਫ਼ਲ ਸਜਾਈ ਜਾਵੇਗੀ। 29 ਮਈ ਨੂੰ ਸਵੇਰੇ ਝੰਡੇ ਦੀ ਰਸਮ ਉਪਰੰਤ ਪਵਿੱਤਰ ਦਰਗਾਹਾਂ ‘ਤੇ ਪਰਿਕਰਮਾ ਕਰ ਕੇ ਚਾਦਰਾਂ ਚੜ੍ਹਾਈਆਂ ਜਾਣਗੀਆਂ। ਡਾ. ਸਿੱਧਮ ਨੇ ਅੱਗੇ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਸਵੇਰੇ ਠੀਕ 10 ਵਜੇ ਤੋਂ ਸ਼ਾਮ ਤੱਕ ਪੰਜਾਬ ਦੇ ਪ੍ਰਸਿੱਧ ਗਾਇਕਾ ਵਲੋਂ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ । ਇਸ ਮੌਕੇ ਸੰਤ-ਮਹਾਪੁਰਸ਼ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵੀ ਹਾਜ਼ਰੀ ਭਰਨਗੀਆਂ।

ਮੇਲੇ ਵਿੱਚ ਸੰਤ ਤਰਮਿੰਦਰ ਸਿੰਘ ਡੇਰਾ ਮੁਖੀ ਸੰਤ ਤਰਲੋਕ ਸਿੰਘ ਸਤਿਸੰਗ ਘਰ ਢੇਸੀਆਂ ਕਾਹਨਾਂ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸੂਬੇਦਾਰ ਸਾਂਈ ਚਮਨ ਲਾਲ ਗੱਦੀ ਨਸ਼ੀਨ ਨੌਗੱਜਾ ਪੀਰ ਨੂਰਮਹਿਲ ਨਿਸ਼ਾਨ ਸਾਹਿਬ (ਝੰਡੇ) ਝੜਾਉਣ ਦੀ ਸੇਵਾ ਨਿਭਾਉਣਗੇ। ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਤਾਰੋ ਜੀ ਸਾਵਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਮੇਲੇ ਵਿੱਚ ਹੋਰਨਾਂ ਤੋਂ ਇਲਾਵਾਂ ਵੱਖ ਵੱਖ ਦਰਬਾਰਾ ਦੇ ਸਾਂਈ ਹਾਜ਼ਰੀ ਭਰਨਗੇ। ਬਾਬਾ ਜੀ ਦਾ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ।

By admin

Related Post